19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਏ.ਟੀ.ਐਮ. ਤੋੜ ਕੇ ਹਥਿਆਰਬੰਦ ਲੁਟੇਰੇ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਐਲਡੀਕੋ ਕਾਲੋਨੀ ਦੇ ਬਾਹਰ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ ਦਾ ਏ.ਟੀ.ਐਮ. ਤੋੜ ਕੇ ਲੁਟੇਰੇ ਲੱਖਾਂ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਅੱਧੀ ਰਾਤ ਉਸ ਵਕਤ ਵਾਪਰੀ, ਜਦੋਂ ਇਹ ਲੁਟੇਰੇ ਏ.ਟੀ.ਐਮ. 'ਤੇ ਆਏ | ਉਸ ਵਕਤ ਏ.ਟੀ.ਐਮ. ਦਾ ਸ਼ਟਰ ਬੰਦ ਸੀ | ਸੁਰੱਖਿਆ ਕਾਰਨ ਬੈਂਕ ਵਲੋਂ ਏ.ਟੀ.ਐਮ. ਦਾ ਸ਼ਟਰ ਬੰਦ ਕੀਤਾ ਹੋਇਆ ਸੀ | ਏ.ਟੀ.ਐਮ. ਵਿਚ ਉਸ ਵੇਲੇ ਕੋਈ ਵੀ ਮੁਲਾਜ਼ਮ ਤੈਨਾਤ ਨਹੀਂ ਸੀ | ਹਾਲਾਂਕਿ ਪੁਲਿਸ ਕਮਿਸ਼ਨਰ ਵਲੋਂ ਬੈਂਕਾਂ ਦੇ ਅਧਿਕਾਰੀਆਂ ਨੂੰ ਏ.ਟੀ.ਐਮ. 'ਤੇ ਰਾਤ ਸਮੇਂ ਸੁਰੱਖਿਆ ਮੁਲਾਜ਼ਮ ਤੈਨਾਤ ਕਰਨ ਦੇ ਹੁਕਮ ਦਿੱਤੇ ਹੋਏ ਹਨ | ਲੁਟੇਰਿਆਂ ਵਲੋਂ ਪਹਿਲਾਂ ਗੈਸ ਕੱਟਰ ਨਾਲ ਏ.ਟੀ.ਐਮ. ਬੂਥ ਦਾ ਸ਼ਟਰ ਤੋੜਿਆ ਅਤੇ ਅੰਦਰ ਦਾਖਲ ਹੋ ਗਏ | ਅੰਦਰ ਦਾਖਿਲ ਹੁੰਦਿਆਂ ਹੀ ਇਹਨਾਂ ਲੁਟੇਰਿਆਂ ਵਲੋਂ ਏ.ਟੀ.ਐਮ. ਨੂੰ ਗੈਸ ਕੱਟਰ ਨਾਲ ਕੱਟ ਦਿੱਤਾ ਅਤੇ ਉਥੇ ਪਈ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ¢ ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਾ, ਜਦੋਂ ਕਾਲੋਨੀ ਦੇ ਲੋਕ ਉਥੇ ਆਏ ਅਤੇ ਉਨ੍ਹਾਂ ਨੇ ਏ.ਟੀ.ਐਮ. ਨੂੰ ਟੁੱਟਾ ਦੇਖਿਆ ਤਾਂ ਬੈਂਕ ਅਤੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ, ਜਿਸ ਵਿਚ ਕਾਰ ਵਿਚ ਸਵਾਰ ਚਾਰ ਲੁਟੇਰੇ ਏਟੀਐਮ ਦੇ ਨੇੜੇ ਦਿਖਾਈ ਦੇ ਰਹੇ ਹਨ¢ ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਹਰਸ਼ਵੀਰ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਵਲੋਂ 6 ਮਾਰਚ ਨੂੰ 7 ਲੱਖ ਦੀ ਨਗਦੀ ਉਕਤ ਏ.ਟੀ.ਐਮ. ਵਿਚ ਪਾਈ ਗਈ ਸੀ ਅਤੇ ਉਸ ਵਿਚੋਂ ਕਿੰਨੀ ਨਕਦੀ ਲੋਕਾਂ ਵਲੋਂ ਕਢਵਾਈ ਗਈ ਹੈ, ਉਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜੇਲ੍ਹ ਵਿਚੋਂ ਮੋਬਾਈਲ ਬਰਾਮਦ
Ad Position 24