19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਗੁਰਬਾਣੀ, ਪੁਰਾਤਨ ਗੁਰਮਤਿ ਸੰਗੀਤ ਤੇ ਸਿੱਖੀ ਪ੍ਰਚਾਰ-ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜੁੜੀਆਂ ਸੰਗਤਾਂ ਸਨਮੁੱਖ ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮÏਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਧਰਮ ਬਾਰੇ ਸੰਕੀਰਨ ਦਿ੍ਸ਼ਟੀਕੋਣ ਵੀ ਭਿ੍ਸ਼ਟਾਚਾਰ ਦਾ ਬਹੁਤ ਵੱਡਾ ਕਾਰਨ ਹੈ¢ ਦੁਰਾਚਾਰੀ ਅਤੇ ਭਿ੍ਸ਼ਟਾਚਾਰੀ ਮਨੁੱਖ ਧਾਰਮਿਕ ਧਾਰਮਿਕ ਹੋ ਹੀ ਨਹੀਂ ਸਕਦਾ, ਜੇਕਰ ਅਜੋਕਾ ਮਨੁੱਖ ਫੋਕਟ ਕਰਮ-ਕਾਂਡਾਂ ਨੂੰ ਹੀ ਧਰਮ ਸਮਝਦਾ ਹੈ ਤਾਂ ਉਸਨੇ ਧਰਮ ਨੂੰ ਬਹੁਤ ਸੰਕੀਰਨ ਬਣਾ ਦਿੱਤਾ ਹੈ¢ ਕੇਵਲ ਕੁੱਝ ਧਾਰਮਿਕ ਸਮਝੀਆਂ ਜਾਣ ਵਾਲੀਆਂ ਰਸਮਾਂ ਰੀਤਾਂ-ਰਿਵਾਜ਼ਾਂ ਜਾਂ ਅੰਧ-ਵਿਸ਼ਵਾਸਾਂ ਨੂੰ ਹੀ ਧਰਮ ਸਮਝ ਲੈਣਾ ਸਹੀ ਨਹੀਂ ਮੰਨਿਆ ਜਾ ਸਕਦਾ¢ ਅੱਜ ਧਰਮ ਬਾਰੇ ਆਪਣੇ ਦਿ੍ਸ਼ਟੀਕੋਣ ਨੂੰ ਬਦਲਣ ਦੀ ਲੋੜ ਹੈ¢ ਮਹਾਂਪੁਰਸ਼ਾਂ ਨੇ ਸਪਸ਼ਟ ਕੀਤਾ ਕਿ ਪ੍ਰਮਾਤਮਾ ਸਚਾਈ ਦੀ ਭੇਟਾ ਸਵੀਕਾਰ ਕਰਦਾ ਹੈ¢ ਜੀਵਨ-ਰਾਹ 'ਤੇ ਮਨ ਬਚਨ ਅਤੇ ਕਰਮ ਕਰਕੇ ਸਚਾਈ 'ਤੇ ਚੱਲਣਾ ਹੀ ਪ੍ਰਭੂ ਦੀ ਪੂਜਾ ਹੈ¢ ਸਤ ਅਤੇ ਸੰਤੋਖ ਦਾ ਜੀਵਨ ਬਤੀਤ ਕਰਨਾ ਹੀ ਉਸ ਅੱਗੇ ਅਰਦਾਸ ਹੈ | ਇਸ ਤੋਂ ਪਹਿਲਾਂ ਗੁਰਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ¢ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ¢

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਕÏਮਾਂਤਰੀ ਕਾਨਫ਼ਰੰਸਾਂ ਵਿਚ ਆਪਣੇ ਗਿਆਨ ਦੀ ਛਾਪ ਛੱਡੀ <br/> ਅਗਲੀ ਖ਼ਬਰ ਏ.ਟੀ.ਐਮ. ਤੋੜ ਕੇ ਹਥਿਆਰਬੰਦ ਲੁਟੇਰੇ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ <br/>
Ad Position 24