ਲੁਧਿਆਣਾ, 8 ਮਾਰਚ (ਜਸਵਿੰਦਰ ਸਿੰਘ)-ਬੀਤੇ ਦਿਨੀਂ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਦੋ ਵਿਦਿਆਰਥੀਆਂ ਨੇ ਵੱਖ-ਵੱਖ ਕÏਮਾਂਤਰੀ ਕਾਨਫ਼ਰੰਸਾਂ ਵਿਚ ਮੌਖਿਕ ਪੇਪਰ ਪੇਸ਼ਕਾਰੀਆਂ ਵਿਚ ਇਨਾਮ ਜਿੱਤੇ | ਐਮ. ਐਸ. ਸੀ. (ਆਨਰਜ਼) ਦੀ ਵਿਦਿਆਰਥਣ ਕੁਮਾਰੀ ਰਿਤੀਸ਼ਾ ਗੋਇਲ ਨੇ ਦੇਹਰਾਦੂਨ ਉਤਰਾਖੰਡ ਦੇ ਗ੍ਰਾਫਿਕ ਇਰਾ ਵਿਚ ਹੋਈ ਕÏਮਾਂਤਰੀ ਕਾਨਫ਼ਰੰਸ ਵਿਚ ਮਾਈਕੋ੍ਰਬਸ ਦੀ ਉਦਯੋਗਿਕ ਵਰਤੋਂ ਵਿਸ਼ੇ 'ਤੇ ਪੇਪਰ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਕੁਮਾਰੀ ਰਿਤੀਸ਼ਾ ਆਪਣਾ ਐਮ.ਐਸ.ਸੀ. ਖੋਜ ਪ੍ਰੋਗਰਾਮ ਡਾ. ਰਿਚਾ ਅਰੋੜਾ ਦੀ ਨਿਗਰਾਨੀ ਹੇਠ ਜਾਰੀ ਰੱਖ ਰਹੀ ਹੈ | ਇਸੇ ਵਿਭਾਗ ਵਿਚ ਪੀ ਐੱਚ ਡੀ ਦੇ ਖੋਜਾਰਥੀ ਕੁਮਾਰੀ ਲਵੀਨਾ ਪਾਠਕ ਨੇ ਚÏਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਵਿਖੇ ਮੈਸੇ ਯੂਨੀਵਰਸਿਟੀ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਸਥਿਰ ਖੇਤੀ ਅਤੇ ਖੇਤੀ ਉਦਯੋਗ ਬਾਰੇ ਹੋਈ ਕÏਮਾਂਤਰੀ ਕਾਨਫ਼ਰੰਸ ਵਿਚ ਮÏਖਿਕ ਪੇਸ਼ਕਾਰੀ ਵਿਚ ਦੂਸਰਾ ਇਨਾਮ ਹਾਸਲ ਕੀਤਾ ਹੈ | ਕੁਮਾਰੀ ਲਵੀਨਾ ਨੇ ਵਿਕਸਿਤ ਭਾਰਤ ਵਿਚ ਮਾਇਕੋ੍ਰਬਸ ਦੀ ਤਾਕਤ ਵਿਸ਼ੇ ਤੇ ਆਪਣੀ ਪੇਸ਼ਕਾਰੀ ਦਿੱਤੀ ਅਤੇ ਦੂਸਰਾ ਸਥਾਨ ਹਾਸਲ ਕੀਤਾ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਮਾਰੀ ਲਵੀਨਾ ਆਪਣਾ ਖੋਜ ਕਾਰਜ ਡਾ. ਪ੍ਰਤਿਭਾ ਵਿਆਸ ਦੀ ਨਿਗਰਾਨੀ ਹੇਠ ਜਾਰੀ ਰੱਖ ਰਹੇ ਹਨ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਸੰਬੰਧਿਤ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |