ਲੁਧਿਆਣਾ, 8 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਸਥਿਤ ਇਕ ਨੇਲ ਆਰਟ ਸਟੂਡੀਓ ਦੇ ਮਾਲਕ ਵਲੋਂ ਚਲਾਈ ਗਈ ਗੋਲੀ ਕਾਰਨ ਉਥੇ ਦਹਿਸ਼ਤ ਫੈਲ ਗਈ, ਪਰ ਖ਼ੁਸ਼ਕਿਸਮਤੀ ਨਾਲ ਇਹ ਗੋਲੀ ਕਿਸੇ 'ਤੇ ਨਹੀਂ ਲੱਗੀ, ਪਰ ਗੋਲੀ ਚੱਲਣ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਘਟਨਾ ਬਾਅਦ ਦੁਪਹਿਰ ਉਸ ਵਕਤ ਵਾਪਰੀ, ਜਦੋਂ ਨੇਲ ਆਰਟ ਸਟੂਡੀਓ ਵਿਚ ਕੰਮ ਕਰਦੀ ਸਾਬਕਾ ਮਹਿਲਾ ਮੁਲਾਜ਼ਮ ਆਪਣੀ ਤਨਖ਼ਾਹ ਦਾ ਹਿਸਾਬ ਕਰਨ ਲਈ ਸਟੂਡੀਓ ਗਈ ਸੀ | ਹਿਸਾਬ ਕਰਨ ਦÏਰਾਨ ਹੀ ਉਸਦਾ ਤਕਰਾਰ ਮਾਲਕ ਨਾਲ ਹੋ ਗਿਆ ਤੇ ਮਾਲਕ ਵਲੋਂ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਉੱਥੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਗੋਲੀਆਂ ਚੱਲਣ ਕਾਰਨ ਇਸ ਭੀੜ-ਭਾੜ ਵਾਲੇ ਇਲਾਕੇ ਵਿਚ ਦਹਿਸ਼ਤ ਫੈਲ ਗਈ, ਜਿਸ 'ਤੇ ਮਹਿਲਾ ਮੁਲਾਜ਼ਮ ਤੇ ਉਥੇ ਹੋਰ ਮÏਜੂਦ ਲੋਕ ਉਥੋਂ ਚਲੇ ਗਏ¢ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਮÏਕੇ 'ਤੇ ਪਹੁੰਚੇ, ਪਰ ਦੇਰ ਸ਼ਾਮ ਤੱਕ ਪੁਲਿਸ ਵਲੋਂ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ | ਜਾਂਚ ਕਰ ਰਹੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜਿਹੜੇ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ, ਪਰ ਘਟਨਾ ਦੇ ਕਾਫ਼ੀ ਦੇਰ ਬਾਅਦ ਵੀ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ | ਪੁਲਿਸ ਅਧਿਕਾਰੀ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਉਸ ਨੰੂ ਦਬਾਉਣ ਵਿਚ ਹੀ ਲੱਗੇ ਰਹੇ | ਗੋਲੀ ਚੱਲਣ ਦੀ ਇਸ ਘਟਨਾ ਕਾਰਨ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹÏਲ ਪਾਇਆ ਜਾ ਰਿਹਾ ਹੈ¢