19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬੁੱਢਾ ਦਰਿਆ ਕੰਢੇ ਤੇ ਜੱਸੀਆਂ ਰੋਡ ਰੇਲਵੇ ਲਾਈਨ ਤੇ ਅੰਡਰਪਾਸ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਇਕ ਵਫ਼ਦ ਨੇ ਐਤਵਾਰ ਨੰੂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਅਤੇ ਜਨਹਿਤ ਨਾਲ ਸੰਬੰਧਿਤ ਮੰਗਾਂ ਨੰੂ ਲੈਕੇ ਮੰਗ ਪੱਤਰ ਸੌਂਪਿਆ | ਵਫ਼ਦ ਨੇ ਕੇਂਦਰੀ ਮੰਤਰੀ ਕੋਲ ਬੁੱਢਾ ਦਰਿਆ ਦੇ ਕੰਢੇ ਸਲੇਮ ਟਾਬਰੀ ਦੇ ਨੇੜੇ ਅਤੇ ਜੱਸੀਆਂ ਰੋਡ ਰੇਲਵੇ ਲਾਈਨ 'ਤੇ ਅੰਡਰਪਾਸ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਇਨ੍ਹਾਂ ਥਾਵਾਂ 'ਤੇ ਅੰਡਰਪਾਸ ਬਣਨ ਨਾਲ ਇਲਾਕੇ ਦੇ ਲੋਕਾਂ ਨੰੂ ਆਵਾਜਾਈ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਵੱਡੀ ਰਾਹਤ ਮਿਲੇਗੀ | ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਵਿਪਨ ਸੂਦ ਕਾਕਾ, ਅਮਰਜੀਤ ਸਿੰਘ ਟਿੱਕਾ, ਯਸ਼ਪਾਲ ਜਨੋਤਰਾ, ਮਹੇਸ਼ ਦੱਤ, ਡਾ. ਨਿਰਮਲ ਨਈਅਰ,ੱ ਮਨੀਸ਼ ਚੋਪੜਾ, ਪ੍ਰਵੀਨ ਸ਼ਰਮਾ, ਸੁਰੇਂਦਰ ਕੌਸ਼ਲ ਤੇ ਹੋਰ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਵਾਲੀ ਯੋਜਨਾ ਸ਼ੁਰੂ ਹੋਣ ਮਗਰੋਂ ਬਕਾਏ ਦਾ ਮਾਮਲਾ ਗਰਮਾਇਆ <br/> ਅਗਲੀ ਖ਼ਬਰ ਮਾਡਲ ਟਾਊਨ 'ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ
Ad Position 24