19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਦਾਰਾ ਸ਼ਬਦ ਜੋਤ ਨੇ ਕਵਿਤਾ ਕੁੰਭ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-03-2026
ਲੁਧਿਆਣਾ, 8 ਮਾਰਚ (ਡਾ. ਤਰਲੋਚਨ ਸਿੰਘ)-ਅਦਾਰਾ ਸ਼ਬਦ ਜੋਤ ਵਲੋਂ 52 ਨਵੇਂ ਕਵੀਆਂ ਦਾ ਹਰਮਨ ਪਿਆਰਾ ਸਮਾਗਮ ਕਵਿਤਾ ਕੁੰਭ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ | ਇਹ ਨਿਰੋਲ ਕਵਿਤਾ ਨੂੰ ਸਮਰਪਿਤ ਸਾਹਿੱਤਿਕ ਸਮਾਗਮ ਦੀ 10ਵੀਂ ਲੜੀ ਕਰਵਾਈ ਗਈ | ਅਦਾਰਾ ਸ਼ਬਦ ਜੋਤ ਦੇ ਪ੍ਰਬੰਧਕ ਰਵਿੰਦਰ ਰਵੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ 10ਵੇਂ ਕਵਿਤਾ ਕੁੰਭ 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚੋਂ 52 ਕਵੀਆਂ ਨੇ ਭਾਗ ਲਿਆ | ਹਰਵਿੰਦਰ ਸਿੰਘ ਰੋਡੇ ਨੇ ਕਵੀਸ਼ਰੀ ਨਾਲ ਰੰਗ ਬੰਨਿ੍ਹਆ | ਸਮਾਗਮ ਦੀ ਸਮੀਖਿਆ ਹਰਮੀਤ ਵਿਦਿਆਰਥੀ ਵਲੋਂ ਕੀਤੀ ਗਈ | ਸਮਾਗਮ ਵਿਚ ਲਖਵੀਰ ਸਿੰਘ ਜੱਸੀ ਯਾਦਗਾਰੀ ਪੁਰਸਕਾਰ ਨੌਜਵਾਨ ਕਵੀ ਸੁਰਖ਼ਾਬ ਨੂੰ ਉਸ ਦੀ ਪੁਸਤਕ 'ਵੈਤਰਨੀ' ਲਈ ਦਿੱਤਾ ਗਿਆ ਅਤੇ ਮੋਹਨਜੀਤ ਯਾਦਗਾਰੀ ਪੁਰਸਕਾਰ ਉੱਘੀ ਲੇਖਕ ਸਿਮਰਨ ਅਕਸ਼ ਨੂੰ ਦਿੱਤਾ ਗਿਆ | ਸਨਮਾਨ ਵਿਚ ਇਕ ਸਨਮਾਨ ਪੱਤਰ, ਲੋਈ ਤੇ 5100 ਰੁਪਏ ਭੇਟ ਕੀਤੇ ਗਏ | ਇਸ ਮੌਕੇ ਪ੍ਰਸਿੱਧ ਆਰਟਿਸਟ ਇੰਦਰਜੀਤ ਦੀਆਂ ਪੇਂਟਿੰਗਜ਼ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਹ ਕਵਿਤਾ ਕੁੰਭ ਸਮਾਗਮ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਤੇ ਡਾ. ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਵਿਚ ਸ਼ਾਮਿਲ ਹੋਣ ਵਾਲੇ ਹਰ ਇਕ ਕਵੀ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਨੇ ਕਿਹਾ ਕਿ ਅਦਾਰਾ ਸ਼ਬਦ ਜੋਤ ਨੇ ਕਵਿਤਾ ਕੁੰਭ ਸਮਾਗਮ ਸ਼ੁਰੂ ਕਰਕੇ ਨਵੇਂ ਕਵੀਆਂ ਨੂੰ ਇਕ ਵਧੀਆ ਮੰਚ ਪ੍ਰਦਾਨ ਕੀਤਾ ਹੈ | ਅਦਾਰਾ ਸ਼ਬਦ ਜੋਤ ਦੇ ਪ੍ਰਬੰਧਕਾਂ ਰਵਿੰਦਰ ਰਵੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ ਅਤੇ ਪਾਲੀ ਖ਼ਾਦਿਮ ਨੇ ਸਮੂਹ ਕਵਿਤਾ ਪ੍ਰੇਮੀਆਂ ਨੂੰ ਇਸ ਸਮਾਗਮ 'ਚ ਹੁੰਮ ਹੁੰਮਾ ਕੇ ਪਹੁੰਚਣ 'ਤੇ ਧੰਨਵਾਦ ਕੀਤਾ | 52 ਕਵੀਆਂ ਦਾ ਸਨਮਾਨ ਸਵਰਨਜੀਤ ਸਵੀ, ਜਗਦੀਸ਼, ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਮੁਕੇਸ਼ ਆਲਮ, ਅਜ਼ੀਮ ਸ਼ੇਖਰ, ਸੁਸ਼ੀਲ ਦੁਸਾਂਝ, ਪ੍ਰੋ. ਇੰਦਰਪਾਲ ਸਿੰਘ, ਸਤੀਸ਼ ਗੁਲਾਟੀ, ਅਮਰਜੀਤ ਕੌਂਕੇ, ਗੁਰਦਿਆਲ ਰੌਸ਼ਨ, ਸੁਖਵਿੰਦਰ ਅੰਮਿ੍ਤ ਨੇ ਕੀਤਾ | ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਡਾ. ਗੁਲਜ਼ਾਰ ਪੰਧੇਰ, ਸਮਾਜ ਸੇਵੀ ਅਮਰਜੀਤ ਸਿੰਘ ਟਿੱਕਾ, ਡਾ. ਪਾਲ ਕੌਰ, ਸੁਰਿੰਦਰਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਰੋਤੇ ਹਾਜ਼ਰ ਸਨ | ਸਮਾਗਮ ਦਾ ਮੰਚ ਸੰਚਾਲਨ ਪ੍ਰਭਜੋਤ ਸੋਹੀ ਅਤੇ ਪਾਲੀ ਖਾਦਿਮ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਅਰੁਣਾ ਚੌਧਰੀ ਨੇ ਬੰਦ ਹੋਏ ਬੱਸ ਰੂਟਾਂ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਿਆ ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪਿੰਡ ਮਾਛੀਆਂ ਕਲਾਂ 'ਚ ਅੱਜ <br/>
Ad Position 24