19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਧਾਇਕਾ ਅਰੁਣਾ ਚੌਧਰੀ ਨੇ ਬੰਦ ਹੋਏ ਬੱਸ ਰੂਟਾਂ ਦਾ ਮਾਮਲਾ ਵਿਧਾਨ ਸਭਾ 'ਚ ਚੁੱਕਿਆ

Ad Position 21
No active advertisement
ਅਜੀਤ ਡੈਸਕ 09-03-2026
ਦੀਨਾਨਗਰ, 8 ਮਾਰਚ (ਸੋਢੀ/ਸ਼ਰਮਾ)- ਦੀਨਾਨਗਰ ਦੇ ਵਿਧਾਇਕਾ ਅਰੁਣਾ ਚੌਧਰੀ ਵਲੋਂ ਸਮੇਂ-ਸਮੇਂ 'ਤੇ ਦੀਨਾਨਗਰ ਖੇਤਰ ਦੇ ਲੋਕਾਂ ਦੀਆਂ ਮੰਗਾਂ ਤੇ ਹੋਰ ਮਸਲਿਆਂ ਨੂੰ ਵਿਧਾਨ ਸਭਾ ਵਿਚ ਚੁੱਕਿਆ ਜਾਂਦਾ ਰਿਹਾ ਹੈ | ਇਸੇ ਲੜੀ ਵਿਚ ਅੱਜ ਵਿਧਾਇਕਾ ਅਰੁਣਾ ਚੌਧਰੀ ਨੇ ਦੀਨਾਨਗਰ ਖੇਤਰ ਦੇ ਪਿੰਡਾਂ ਵਿਚ ਬੰਦ ਕੀਤੇ ਗਏ ਬੱਸ ਰੂਟਾਂ ਨੂੰ ਫਿਰ ਤੋਂ ਸ਼ੁਰੂ ਕੀਤੇ ਜਾਣ ਦਾ ਮਸਲਾ ਵਿਧਾਨ ਸਭਾ ਵਿਚ ਚੁੱਕਿਆ | ਵਿਧਾਇਕਾ ਅਰੁਣਾ ਚੌਧਰੀ ਨੇ ਵਿਧਾਨ ਸਭਾ ਵਿਚ ਪਠਾਨਕੋਟ ਤੋਂ ਹੈਬਤ ਪਿੰਡੀ ਤੇ ਪਿੰਡ ਮਰਾੜਾ ਤੋ ਚੰਡੀਗੜ੍ਹ ਲਈ ਬੱਸ ਸੇਵਾ ਸ਼ੁਰੂ ਕਰਨ ਦੇ ਨਾਲ-ਨਾਲ ਹੋਰ ਰੂਟਾਂ 'ਤੇ ਵੀ ਬੱਸਾਂ ਦੀ ਆਵਾਜਾਈ ਸ਼ੁਰੂ ਕੀਤੇ ਜਾਣ ਦਾ ਮਸਲਾ ਵੀ ਚੁੱਕਿਆ ਜਿਸ 'ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਇਸ ਸੰਬੰਧੀ ਛੇਤੀ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ | ਇਨ੍ਹਾਂ ਰੂਟਾਂ 'ਤੇ ਬੱਸ ਸੇਵਾ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਲਾਭ ਪਹੁੰਚੇਗਾ |
Ad Position 22
No active advertisement
ਪਿਛਲੀ ਖ਼ਬਰ 'ਗਹਿਣਾ' ਲੂਥਰਾ ਜਿਊਲਰਜ਼ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਅਦਾਰਾ ਸ਼ਬਦ ਜੋਤ ਨੇ ਕਵਿਤਾ ਕੁੰਭ ਸਮਾਗਮ ਕਰਵਾਇਆ <br/>
Ad Position 24