ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਲੂਥਰਾ ਜਿਊਲਰਜ਼ ਵਲੋਂ ਬਟਾਲਾ ਵਿਚ ਖੋਲ੍ਹੇ ਗਏ ਬਹੁਤ ਹੀ ਸ਼ਾਨਦਾਰ 'ਗਹਿਣਾ' ਡਾਇਮੰਡ ਸ਼ੋਅ ਰੂਮ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਿੰਦਗੀ ਵਿਚ ਮੁਕਾਮ ਹਾਸਲ ਕਰਨ ਵਾਲੀਆਂ ਮਹਿਲਾਵਾਂ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ਸੋਨੇ ਤੇ ਹੀਰਿਆਂ ਦੇ ਮੁੱਖ ਵਪਾਰੀ ਵਜੋਂ ਜਾਣੇ ਜਾਂਦੇ ਸ੍ਰੀ ਅਸ਼ੋਕ ਲੂਥਰਾ ਦੀ ਨੂੰ ਹ ਤੇ ਧੀਰਜ ਲੂਥਰਾ ਦੀ ਪਤਨੀ 'ਗਹਿਣਾ' ਕਰੇਟਿਵ ਦੀ ਡਾਇਰੈਕਟਰ ਗੀਤਾਂਜਲੀ ਨਈਅਰ ਲੂਥਰਾ ਦੀ ਅਗਵਾਈ 'ਚ ਹੋਇਆ ਇਹ ਸਮਾਗਮ ਬਹੁਤ ਹੀ ਯਾਦਾਂ ਬਿਖੇਰਦਾ ਯਾਦਗਾਰੀ ਹੋ ਨਿਬੜਿਆ | ਇਸ ਮੌਕੇ ਬੋਲਦਿਆਂ ਸ੍ਰੀਮਤੀ ਗੀਤਾਂਜਲੀ ਲੂਥਰਾ ਨੇ ਕਿਹਾ ਕਿ ਅੱਜ ਦਾ ਦਿਨ ਹੀ ਨਹੀਂ, ਅੱਜ ਦਾ ਯੁੱਗ ਹੀ ਔਰਤ ਦਾ ਹੈ | ਔਰਤਾਂ ਵਲੋਂ ਸਮਾਜ ਨੂੰ ਬਿਹਤਰ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਜਿੱਥੇ ਸ਼ਲਾਘਾਯੋਗ ਹਨ, ਉਥੇ ਉਹ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਵੀ ਹਨ | ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਤੋਂ ਜੀਵਨ 'ਚ ਮਿਹਨਤ ਤੇ ਸੰਘਰਸ਼ ਕਰਦਿਆਂ ਸਫਲਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ 'ਪਰਾਈਡ ਆਫ਼ ਬਟਾਲਾ' ਦੇ ਸਿਰਲੇਖ ਹੇਠ ਸਨਮਾਨਿਤ ਕਰ ਰਹੇ ਹਾਂ, ਜੋ ਸਾਡੇ ਲੂਥਰਾ ਪਰਿਵਾਰ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸਨਮਾਨਿਤ ਹੋਣ ਵਾਲਿਆਂ ਸ਼ਖ਼ਸੀਅਤਾਂ 'ਚ ਸ੍ਰੀਮਤੀ ਤਿ੍ਪਥ ਬਾਲਾ, ਸ੍ਰੀਮਤੀ ਸਿੱਧੂ, ਸ੍ਰੀਮਤੀ ਮੀਨਾਕਸ਼ੀ ਧਵਨ, ਸ੍ਰੀਮਤੀ ਨਵਨੀਤ ਕੌਰ, ਡਾ. ਸਿਮਰਨ, ਡਾ. ਕਰੁਨਾ ਪੁਰੀ, ਗਜ਼ਲ ਨਈਅਰ ਅਰੋੜਾ, ਆਰਜੂ ਲੂਥਰਾ, ਪ੍ਰਗਤੀ ਵਰਮਾ, ਡਾ. ਕਮਲ ਕਾਹਲੋਂ, ਕਲਿਆਣੀ ਅਗਰਵਾਲ, ਸਤੂਤੀ ਸੇਠ, ਖੁਸ਼ੀ ਮਹਿਰਾ, ਮਨੀ ਸੇਠ, ਰੋਹਨੀ ਸਚਦੇਵਾ ਆਦਿ ਸ਼ਾਮਲ ਹਨ | ਗੀਤਾਂਜਲੀ ਲੂਥਰਾ ਵਲੋਂ ਸਾਰਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ | ਹਰ ਮਹਿਮਾਨ ਵਲੋਂ ਜ਼ਿੰਦਗੀ 'ਚ ਸੰਘਰਸ਼ ਕਰਦਿਆਂ ਕੀਤੀਆਂ ਪ੍ਰਾਪਤੀਆਂ ਨੂੰ ਸੰਖੇਪ ਸ਼ਬਦਾਂ 'ਚ ਬਿਆਨ ਕੀਤਾ | ਐਂਕਰ ਰਜਤ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ |
'ਗਹਿਣਾ' ਲੂਥਰਾ ਜਿਊਲਰਜ਼ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਅਜੀਤ ਡੈਸਕ
09-03-2026