16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕੂੜਾ ਚੁੱਕਣ ਦੇ ਨਾਂਅ 'ਤੇ ਕਥਿਤ ਕਮਾਈ ਦੀ ਖੇਡ! <br/>

Ad Position 21
No active advertisement
ਸ਼ਹਿਰ ਦੇ ਇਕ ਸਟੈਟਿਕ ਕੰਪੈਕਟਰ ਸਾਈਟ 'ਚ ਖ਼ਰਾਬ ਸਟੈਟਿਕ ਕੰਪੈਕਟਰ ਦਿਖਾਉਂਦਾ ਹੋਇਆ ਕਰਮਚਾਰੀ | ਤਸਵੀਰ-ਸੇਵਕ ਸਿੰਘ <br/> ਸ਼ਹਿਰ ਦੇ ਸਟੈਟਿਕ ਕੰਪੈਕਟਰ ਸਾਈਟਾਂ ਦੇ ਅੰਦਰ ਖੜ੍ਹੇ ਕੂੜੇ ਰੇਹੜਿਆਂ ਦੇ ਦਿ੍ਸ਼ | ਤਸਵੀਰਾਂ-ਸੇਵਕ ਸਿੰਘ <br/> 10-03-2026
ਭੁਪਿੰਦਰ ਸਿੰਘ ਬੈਂਸ
ਲੁਧਿਆਣਾ, 9 ਮਾਰਚ-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਸਫ਼ਾਈ ਮੁਹਿੰਮ ਚਲਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ | ਜਾਣਕਾਰੀ ਅਨੁਸਾਰ ਸ਼ਹਿਰ ਵਿਚ ਨਗਰ ਨਿਗਮ ਵਲੋਂ ਲਗਾਏ ਗਏ ਲਗਪਗ ਤਿੰਨ ਦਰਜਨ ਦੇ ਕਰੀਬ ਸਟੈਟਿਕ ਕੰਪੈਕਟਰ ਸਾਈਟਾਂ 'ਤੇ ਕੂੜਾ ਸੁੱਟਣ ਨੰੂ ਲੈ ਕੇ ਕਥਿਤ ਤੌਰ 'ਤੇ ਪੈਸਿਆਂ ਦੀ ਖੇਡ ਚੱਲ ਰਹੀ ਹੈ | ਸੂਤਰਾਂ ਮੁਤਾਬਿਕ ਕੁੱਝ ਥਾਵਾਂ 'ਤੇ ਸਫ਼ਾਈ ਕਰਮਚਾਰੀਆਂ ਤੋਂ ਸਟੈਟਿਕ ਕੰਪੈਕਟਰਾਂ ਵਿਚ ਕੂੜਾ ਸੁੱਟਣ ਲਈ ਕਥਿਤ ਤੌਰ 'ਤੇ ਮਹੀਨਾਵਾਰ ਪੈਸੇ ਲੈਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ | ਇਸ ਕਥਿਤ ਸੈਟਿੰਗ ਦੇ ਕਾਰਨ ਨਿੱਜੀ ਸਫ਼ਾਈ ਕਰਮਚਾਰੀਆਂ ਵਲੋਂ ਆਪਣਾ ਕੂੜਾ ਪਹਿਲਾ ਕੰਪੈਕਟਰਾਂ ਵਿਚ ਸੁੱਟਿਆਂ ਜਾ ਰਿਹਾ ਹੈ | ਜਦਕਿ ਨਗਰ ਨਿਗਮ ਦੇ ਸਰਕਾਰੀ ਸਫ਼ਾਈ ਕਰਮਚਾਰੀਆਂ ਨੰੂ ਕਈ ਵਾਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ | ਇਸ ਸਥਿਤੀ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਹੋਰ ਇਲਾਕਿਆਂ ਤੋਂ ਕੂੜਾ ਚੁੱਕਣ ਵਿਚ ਵੀ ਦੇਰੀ ਹੋ ਰਹੀ ਹੈ | ਕੁੱਝ ਸਫ਼ਾਈ ਲੰਬੜਦਾਰਾਂ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਈ ਵਾਰ ਸਰਕਾਰੀ ਕਰਮਚਾਰੀਆਂ ਨੰੂ ਕੰਪੈਕਟਰਾਂ 'ਤੇ ਕੂੜਾ ਸੁੱਟਣ ਲਈ ਰੋਜ਼ਾਨਾ ਲੰਮਾ ਸਮਾਂ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਹੈ | ਜਦਕਿ ਕਥਿਤ ਸੈਟਿੰਗ ਦੇ ਚੱਲਦੇ ਨਿੱਜੀ ਕਰਮਚਾਰੀਆਂ ਦੀਆਂ ਗੱਡੀਆਂ, ਰੇਹੜੇ ਪਹਿਲਾ ਅੰਦਰ ਜਾ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਹੋਰ ਪ੍ਰਭਾਵਿਤ ਹੋ ਸਕਦੀ ਹੈ | ਉਨ੍ਹਾਂ ਵਲੋਂ ਨਗਰ ਨਿਗਮ ਪ੍ਰਸ਼ਾਸਨ ਤੋ ਮੰਗ ਕੀਤੀ ਗਈ ਹੈ ਕਿ ਸਟੈਟਿਕ ਕੰਪੈਕਟਰ ਸਾਈਟਾਂ ਤੇ ਚੱਲ ਰਹੇ ਕਥਿਤ ਗੋਰਖ ਧੰਦੇ ਦੀ ਜਾਂਚ ਕਰਵਾ ਕੇ ਸਿਸਟਮ ਨੰੂ ਪਾਰਦਰਸ਼ੀ ਬਣਾਇਆ ਜਾਵੇ |
ਕਈ ਸਟੈਟਿਕ ਖ਼ਰਾਬ, ਜਨਰੇਟਰ ਵੀ ਬੰਦ-
ਸ਼ਹਿਰ ਵਿਚ ਨਗਰ ਨਿਗਮ ਵਲੋਂ ਲਗਾਏ ਗਏ ਕਈ ਸਟੈਟਿਕ ਕੰਪੈਕਟਰ ਇਸ ਸਮੇਂ ਖ਼ਰਾਬ ਹਾਲਤ ਵਿਚ ਪਏ ਹਨ | ਵਾਰਡ ਨੰਬਰ 34 ਵਿਚ ਕੰਪੈਕਟਰ ਸਾਈਟ 'ਤੇ ਲੱਗਾ ਇਕ ਕੈਂਪਕਟਰ ਖ਼ਰਾਬ ਪਿਆ ਹੈ ਤੇ ਉਥੇ ਲੱਗਿਆ ਜਨਰੇਟਰ ਵੀ ਬੰਦ ਪਿਆ ਹੈ | ਇਸਤੋਂ ਇਲਾਵਾ ਕਈ ਕੰਪੈਕਟਰ ਸਾਈਟਾਂ 'ਤੇ ਹਾਲੇ ਤਕ ਜਨਰੇਟਰ ਹੀ ਨਹੀਂ ਲੱਗੇ | ਜਿਸ ਕਾਰਨ ਕੂੜਾ ਨਿਪਟਾਰੇ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ |
* ਨਿੱਜੀ ਗੱਡੀਆਂ 'ਤੇ ਨਗਰ ਨਿਗਮ ਲਿਖ ਕੇ ਚੁੱਕਿਆ ਜਾ ਰਿਹਾ ਹੈ ਕੂੜਾ-
ਇਸਤੋਂ ਇਲਾਵਾ ਸ਼ਹਿਰ ਵਿਚ ਕੁੱਝ ਲੋਕਾਂ ਲੋਕਾਂ ਵਲੋਂ ਗੈਰ ਕਾਨੰੂਨੀ ਤਰੀਕੇ ਨਾਲ ਆਪਣੀਆਂ ਨਿੱਜੀ ਗੱਡੀਆਂ 'ਤੇ ਨਗਰ ਨਿਗਮ ਲਿਖ ਕੇ ਕੂੜਾ ਚੁੱਕਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਬੀਤੇ ਦਿਨੀਂ ਵਾਰਡ ਨੰਬਰ-26 ਵਿਚ ਅਜਿਹਾ ਹੀ ਇਕ ਮਾਮਲਾ ਵੇਖਣ ਨੰੂ ਮਿਲਿਆ, ਜਿੱਥੇ ਨਿੱਜੀ ਗੱਡੀ 'ਤੇ ਨਗਰ ਨਿਗਮ ਲਿਖ ਕੇ ਕੂੜਾ ਚੁੱਕਿਆ ਜਾ ਰਿਹਾ ਸੀ | ਕੁਲ ਮਿਲਾਕੇ ਦੇਖਿਆ ਜਾਵੇ ਤਾਂ ਸ਼ਹਿਰ ਵਿਚ ਕੂੜਾ ਲਿਫ਼ਟਿੰਗ ਦੇ ਨਾਮ 'ਤੇ ਕਥਿਤ ਪੈਸਿਆਂ ਦੀ ਖੇਡ ਚੱਲਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਪਰ ਇਸ ਮਾਮਲੇ 'ਚ ਨਗਰ ਨਿਗਮ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ | ਜਦ ਇਸ ਸੰਬੰਧੀ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆ ਗਿਆ ਹੈ ਤੇ ਜਲਦ ਹੀ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ ਜਨਾਹ ਕਰਨ ਵਾਲਾ ਨੌਜਵਾਨ ਕਾਬੂ <br/> ਅਗਲੀ ਖ਼ਬਰ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ, ਲੁਧਿਆਣਾ ਚੈਪਟਰ ਦੇ ਸਥਾਪਨਾ ਸਮਾਰੋਹ ਦੌਰਾਨ ਨਵੀਂ ਲੀਡਰਸ਼ਿਪ ਨੇ ਸੰਭਾਲਿਆ ਅਹੁਦਾ...
Ad Position 24