16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਵੁਮੈਨ ਸੈੱਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 10-03-2026
ਲੁਧਿਆਣਾ, 9 ਮਾਰਚ (ਜਤਿੰਦਰ ਭੰਬੀ)-ਵੁਮੈਨ ਸੈਲ ਨੇ ਕਾਨੂੰਨੀ ਸਾਖਰਤਾ ਕਲੱਬ ਅਤੇ ਖਾਲਸਾ ਕਾਲਜ ਫ਼ਾਰ ਵੁਮੈਨ ਦੇ ਐਨ.ਐਸ.ਐਸ. ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਇਸ ਮੌਕੇ ਭਾਰਤ ਵਿਚ ਅÏਰਤਾਂ ਲਈ ਕਾਨੂੰਨੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 'ਸੁਰੱਖਿਆ ਤੋਂ ਸਸ਼ਕਤੀਕਰਨ ਤੱਕ' ਵਿਸ਼ੇ 'ਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ | ਇਹ ਪ੍ਰੋਗਰਾਮ 'ਲਾਭ ਲਈ ਦਿਓ' ਥੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ | ਪ੍ਰੋਗਰਾਮ ਦਾ ਉਦੇਸ਼ ਭਾਰਤ ਵਿਚ ਅÏਰਤਾਂ ਨੂੰ ਉਪਲਬਧ ਵੱਖ-ਵੱਖ ਕਾਨੂੰਨੀ ਅਧਿਕਾਰਾਂ ਅਤੇ ਸੁਰੱਖਿਆ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ | ਸੈਸ਼ਨ ਲਈ ਸਰੋਤ ਵਿਅਕਤੀ ਡਾ. ਸੁਨੋਵਰ ਅਮੀਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸਨ | ਸੈਸ਼ਨ ਦੌਰਾਨ ਬੁਲਾਰਿਆਂ ਨੇ ਔਰਤਾਂ ਦੀ ਸੁਰੱਖਿਆ, ਨਿਆਂ, ਸਸ਼ਕਤੀਕਰਨ ਅਤੇ ਵੱਖ-ਵੱਖ ਕਾਨੂੰਨਾਂ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ | ਵਿਦਿਆਰਥੀਆਂ ਨੇ ਇੰਟਰ ਐਕਟਿਵ ਸੈਸ਼ਨ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਜਾਣਕਾਰੀ ਭਰਪੂਰ ਸੈਸ਼ਨ ਦੇਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਚ ਹਰ ਵਰਗ ਦਾ ਰੱਖਿਆ ਧਿਆਨ-ਰਾਜੀ
Ad Position 24