ਲੁਧਿਆਣਾ, 11 ਮਾਰਚ (ਜਸਵਿੰਦਰ ਸਿੰਘ)-ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ ਪੰਜਾਬ ਵਿਚ ਹੋ ਰਹੇ ਪੁਲਿਸ ਦੇ ਅੱਤਿਆਚਾਰ ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੁੱਧ ਸਾਰੇ ਹੀ ਜ਼ਿਲ੍ਹਾ ਪੁਲਿਸ ਹੈੱਡਕੁਆਟਰ ਮੰਗ ਪੱਤਰ ਦਿੱਤਾ ਗਿਆ | ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਆਤੀਆ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਝੂਠੇ ਪੁਲਿਸ ਮੁਕਾਬਲੇ ਵਿਚ ਹੋਈ ਮÏਤ, ਲਗਭਗ ਪੰਜਾਬ ਵਿਚ 42 ਪੁਲਿਸ ਮੁਕਾਬਲਿਆਂ ਵਿਚ ਹੋਈਆ ਮÏਤਾਂ ਦੀ ਜਾਂਚ ਨਿਰਪੱਖ ਅਥਾਰਟੀ ਤੋਂ ਕਰਵਾਈ ਜਾਵੇ¢ ਰਣਜੀਤ ਸਿੰਘ ਦੇ ਮਾਪਿਆਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਪੁੱਤਰ ਦੇ ਫੇਕ ਐਨਕਾਊਾਟਰ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ ਰਣਜੀਤ ਸਿੰਘ ਕੇਸ ਦੀ ਪੈਰਵਾਈ ਕਰ ਰਹੇ ਉਸਦੇ ਮਾਪਿਆਂ ਚਾਚਿਆਂ ਤਾਇਆ ਰਿਸ਼ਤੇਦਾਰਾਂ ਅਤੇ ਕਿਸੇ ਦਾ ਮੋਬਾਈਲ ਆਧਾਰਤ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਦਬਾਅ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਨਾ ਕੀਤਾ ਜਾਵੇ ਕਿਸੇ ਵੱਡੇ ਪੁਲਿਸ ਅਫ਼ਸਰ ਵਲੋਂ ਰਣਜੀਤ ਸਿੰਘ ਦੇ ਪੋਸਟਮਾਰਟਮ ਸਮੇਂ ਐਸ.ਐਮ.ਓ. ਡਾਕਟਰ ਦੀ ਟੀਮ ਨਾਲ ਅਤੇ ਮੀਟਿੰਗ ਕਰਨੀ ਤੇ ਐਸ.ਐਮ.ਓ. ਦੀ ਕੁਰਸੀ ਉਪਰ ਬੈਠਣਾ ਨਿਰਪੱਖ ਜਾਂਚ ਨੂੰ ਪ੍ਰਭਾਵਿਤ ਕਰਦਾ ਹੈ ਪੁਲਿਸ ਦੀਆਂ ਅਫ਼ਸਰ ਸ਼ਾਹੀ ਬੰਦ ਕਰੇ¢ ਉਨ੍ਹਾਂ ਨੇ ਕਿਹਾ ਕਿ ਗੈਂਗਸਟਰਾਂ ਦੇ ਵਾਰ ਦੇ ਨਾਮ 'ਤੇ ਬੇਦੋਸ਼ੇ ਨÏਜਵਾਨਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਾਜਾਇਜ਼ ਕੇਸਾਂ ਵਿਚ ਫਸਾਉਣਾ ਤੇ ਗੈਂਗਸਟਰ ਦੇ ਰੂਪ ਵਿਚ ਨÏਜਵਾਨਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਹਥਿਆਰ ਨਾਲ ਹੀ ਬਰਾਮਦੀ ਸਮੇਂ ਪੁਲਿਸ ਦੀ ਰਿਆਸਤ ਵਿਚ ਵਿਚੋਂ ਭਜਾ ਕੇ ਭੱਜਣ ਦÏਰਾਨ ਉਨ੍ਹਾਂ ਦੀਆਂ ਲੱਤਾਂ ਵਿਚ ਗੋਲੀਆਂ ਮਾਰਨੀਆਂ ਤੇ ਉਨ੍ਹਾਂ ਨੂੰ ਦੋਸ਼ੀ ਪਾਏ ਜਾਣ 'ਤੇ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਮੁਕੱਦਮਾ ਕਿਉਂ ਨਹੀਂ ਚਲਾਇਆ ਜਾਂਦਾ, ਅਦਾਲਤਾਂ ਵਿਚ ਕਿਉਂ ਨਹੀਂ ਪੇਸ਼ ਕੀਤਾ ਜਾਂਦਾ ਬਜਾਏ ਐਨਕਾਊਾਟਰ ਵਿਚ ਮਾਰਨਾ ਬੰਦ ਕੀਤਾ ਜਾਵੇ¢ ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਅਤੇ ਪੁਲਿਸ ਦੀ ਇਹ ਥਿਉਰੀ ਗੋਲੀ ਬਨਾਮ ਗੋਲੀ ਬੰਦ ਕੀਤੀ ਜਾਵੇ¢ ਜਨਤਕ ਜਮਹੂਰੀ ਜਥੇਬੰਦੀਆਂ 'ਤੇ ਜਬਰ ਕਰਨਾ ਬੰਦ ਕੀਤਾ ਜਾਵੇ ਜਿਵੇਂ ਸ਼ੰਭੂ ਖਨÏਰੀ ਬਠਿੰਡਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਕੀਤੇ ਗਏ ਜਬਰ ਤੇ ਘਾਣ ਦੇ ਪ੍ਰਤੱਖ ਸਬੂਤ ਹਨ¢ ਇਸ ਲਈ ਕਿਸਾਨ ਮਜ਼ਦੂਰ ਮੁਲਾਜ਼ਮ ਨÏਜਵਾਨ ਆਦਿ ਸੰਘਰਸ਼ਾਂ ਤੇ ਜਬਰ ਕਰਨਾ ਬੰਦ ਕੀਤਾ ਜਾਵੇ¢ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਮਨੁੱਖੀ ਹੱਕਾਂ ਲਈ ਦੀ ਰਾਖੀ ਕੀਤੀ ਜਾਵੇ | ਇਸ ਮÏਕੇ ਹੋਰਨਾਂ ਤੋਂ ਇਲਾਵਾ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਤੋਂ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਅਮਰੀਕ ਸਿੰਘ ਤਲਵੰਡੀ, ਭੋਲਾ ਸਿੰਘ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਗੁਰਮੁਖ ਸਿੰਘ, ਮੰਗਤ ਸਿੰਘ ਆਦਿ ਹਾਜ਼ਰ ਸਨ¢