18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਜਾਬ ਸਰਕਾਰ ਘੱਟਗਿਣਤੀਆਂ ਨਾਲ ਵਿਤਕਰਾ ਹੀ ਨਹੀਂ ਨਫ਼ਰਤ ਵੀ ਕਰਦੀ-ਲਾਰੈਂਸ ਚੌਧਰੀ <br/>

Ad Position 21
No active advertisement
ਅਜੀਤ ਡੈਸਕ 12-03-2026
ਲੁਧਿਆਣਾ, 11 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕਿ੍ਸ਼ਚੀਅਨ ਨੈਸ਼ਨਲ ਫਰੰਟ ਦੀ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਹੈਬੋਵਾਲ ਵਿਖੇ ਤਰਸੇਮ ਸੰਗਲਾਂ ਸੂਬਾ ਸੀ.ਮੀਤ ਪ੍ਰਧਾਨ ਅਤੇ ਸੂਬਾ ਜ.ਸਕੱਤਰ ਪਾ. ਭਰਪੂਰ ਜੱਸੀ ਦੀ ਅਗਵਾਈ ਹੇਠ ਜੇਮਸ ਰਾਜਨ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਨਾਲ ਯਿਸੂ ਦਰਬਾਰ ਚਰਚ ਵਿਖੇ ਕਰਵਾਈ ਗਈ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਕੱਠੇ ਹੋਏ ਡੈਲੀਗੇਟਸ ਨੇ ਕਬਰਸਤਾਨਾਂ ਲਈ ਜ਼ਮੀਨ, ਸੰਗਠਨ ਨੂੰ ਮਜ਼ਬੂਤ ਕਰਨ, 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀ ਦਾ ਗਠਨ, ਰਾਖਵਾਂਕਰਨ, ਬੱਚਿਆਂ ਦੀ ਪੜਾਈ, ਪੜ੍ਹੇ ਲਿੱਖੇ ਬੱਚਿਆਂ ਦੇ ਰੁਜ਼ਗਾਰ, ਬੇਘਰ ਲੋਕਾਂ ਲਈ ਘਰ, ਯਰੂਸਲਮ ਯਾਤਰਾ ਅਤੇ ਚਰਚ ਅੱਗੇ ਆ ਰਹੀਆਂ ਧਾਰਮਿਕ ਚੁਨੌਤੀਆਂ ਆਦਿ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ | ਇਸ ਮੌਕੇ ਪਾ. ਕੁਲਦੀਪ ਨੂੰ ਜ਼ਿਲ੍ਹਾ ਲੁਧਿਆਣਾ ਦਾ ਮੀਤ ਪ੍ਰਧਾਨ ਅਤੇ ਵਿਸ਼ਾਲ ਮਾਨ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਜ.ਸਕੱਤਰ ਚੁਣਿਆ ਗਿਆ | ਲਾਰੈਂਸ ਚੌਧਰੀ ਨੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਘੱਟਗਿਣਤੀਆਂ ਨੂੰ ਆਰਥਿਕ, ਸਮਾਜਿਕ ਅਤੇ ਸਿੱਖਿਅਕ ਤੌਰ 'ਤੇ ਸ਼ਸਕਤੀਕਰਨ ਕਰਨ ਲਈ ਕੋਈ ਵੀ ਤਜਵੀਜ਼ ਨਾ ਰੱਖਣ ਦੀ ਨਿੰਦਾ ਕੀਤੀ | ਇਸ ਮੌਕੇ ਪਾ. ਕੁਲਵੰਤ ਸੂਬਾ ਸਕੱਤਰ, ਪਾ. ਭਰਪੂਰ ਜੱਸੀ, ਗੁਰਬਾਜ਼ ਕੋਆਰਡੀਨੇਟਰ ਪੰਜਾਬ, ਜੇਮਸ ਰਾਜਨ, ਪਾ. ਦਰਸ਼ਨ ਪ੍ਰਧਾਨ ਮਲੇਰਕੋਟਲਾ, ਪਾ. ਰਵੀ ਪਾਲ ਸੂਬਾ ਯੂਥ ਮੀਤ ਪ੍ਰਧਾਨ, ਪਾ. ਸੈਮਪੌਲ ਸੰਗਰੂਰ, ਪਾ. ਕੁਲਵੀਰ ਪੀਟਰ ਪ੍ਰਧਾਨ ਨਵਾਂਸ਼ਹਿਰ, ਪਾ. ਸੰਜੇ ਪ੍ਰਧਾਨ ਬਰਨਾਲਾ, ਪਾ. ਰਾਜ ਕੁਮਾਰ ਸਟੇਟ ਮੈਂਬਰ ਕੋਰ ਕਮੇਟੀ, ਸੰਦੀਪ ਮੈਥੀਓ, ਪਾ. ਬਖਸ਼ੀਸ਼, ਹੀਰਾ ਸਿੰਘ, ਨਾਜਰ ਮਸੀਹ, ਅਰਸ਼ ਗਿੱਲ, ਅਭਿਸ਼ੇਕ ਗਿੱਲ, ਜੌਏ ਗਿੱਲ, ਜੋਸ਼ ਗਿੱਲ, ਸੌਰਵ, ਗੁਰਦਿੱਤ ਸਿੰਘ, ਜੌਨਸਨ, ਰਾਬਲ ਜੇਮਸ, ਜੋਹਨ ਬੱਤਰਾ, ਬੰਟੀ ਕੁਮਾਰ ਧੂਰੀ, ਗੁਰਸੇਵਕ, ਸ਼ੋਕੀ ਆਦਿ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਝੂਠੇ ਪੁਲਿਸ ਮੁਕਾਬਲੇ ਅਤੇ ਪੁਲਿਸ ਅੱਤਿਆਚਾਰ ਦੇ ਖ਼ਿਲਾਫ਼ ਕਿਸਾਨ ਯੂਨੀਅਨ ਨੇ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਸ੍ਰੀ ਰਾਮ ਮਹੋਤਸਵ ਕਮੇਟੀ ਵਲੋਂ ਦੂਜੀ ਸ਼ੋਭਾ ਯਾਤਰਾ 22 ਨੂੰ <br/>
Ad Position 24