ਫੁੱਲਾਂਵਾਲ, 11 ਮਾਰਚ (ਮਨਜੀਤ ਸਿੰਘ ਦੁੱਗਰੀ)-ਸ੍ਰੀ ਰਾਮ ਮਹੋਤਸਵ ਕਮੇਟੀ ਵਲੋਂ ਰਾਮ ਨੌਮੀ ਨੂੰ ਸਮਰਪਿਤ ਦੂਜੀ ਸ਼ੋਭਾ ਯਾਤਰਾ 22 ਮਾਰਚ ਦਿਨ ਐਤਵਾਰ ਨੂੰ ਕੱਢੀ ਜਾ ਰਹੀ ਹੈ, ਜਿਸ ਸਬੰਧੀ ਅੱਜ ਪ੍ਰਬੰਧਕਾਂ ਸ਼ਿਵ ਰਾਮ ਗੁਪਤਾ, ਅਮਿਤ ਓਬਰਾਏ ਅਤੇ ਐਸ.ਕੇ. ਰਿਖੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਹੋਟਲ ਕੋਹੇਨੂਰ ਦੇ ਮੈਨੇਜਿੰਗ ਡਾਇਰੈਕਟਰ ਪ੍ਰੀਤਮ ਸਿੰਘ ਕੋਹੇਨੂਰ ਨੂੰ ਸੱਦਾ ਪੱਤਰ ਦੇਣ ਮੌਕੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਧਾਂਦਰਾ ਸੜਕ ਸਥਿਤ ਸਾਈ ਬਾਬਾ ਦੀ ਰਸੋਈ ਤੋਂ ਸ਼ੁਰੂ ਹੋ ਕੇ ਮਾਣਕਵਾਲ ਗੇਟ, ਜੈਨ ਮੰਦਿਰ ਚੌਕ ਤੋਂ ਹੁੰਦੀ ਹੋਈ ਸ਼ਾਮ ਮੌਕੇ ਸ਼ਿਵ ਮੰਦਿਰ ਸੀ.ਆਰ.ਪੀ.ਐਫ. ਕਾਲੋਨੀ ਵਿਖੇ ਸਮਾਪਤ ਹੋਵੇਗੀ, ਜਿਸ ਦੌਰਾਨ ਪੈਂਦੇ ਰਸਤੇ ਵਿਚ ਭਗਤ ਜਨਾਂ ਵਲੋਂ ਥਾਂ-ਥਾਂ 'ਤੇ ਲਗਾਏ ਪੜਾਵਾਂ 'ਤੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ |