ਲੁਧਿਆਣਾ, 12 ਮਾਰਚ (ਜਸਵਿੰਦਰ ਸਿੰਘ)-ਮਹਿਲਾਵਾਂ ਵਲੋਂ ਚਲਾਈ ਜਾ ਰਹੀ ਖੇਤੀਬਾੜੀ ਉਦਮਤਾ, ਵੈਲਿਊ ਐਡੀਸ਼ਨ ਅਤੇ ਪਿੰਡਾਂ ਦੀ ਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਕਦਮ ਤਹਿਤ ਆਲ ਇੰਡੀਆ ਕੋਆਰਡੀਨੇਟਰ ਰਿਸਰਚ ਪ੍ਰੋਜੈਕਟ ਆਨ ਵੁਮੈਨ ਇਨ ਐਗਰੀਕਲਚਰ ਅਤੇ ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਵੁਮੈਨ ਇਨ ਐਗਰੀਕਲਚਰਪੰਜਾਬ ਕਾਨਫ਼ਰੰਸ 16 ਮਾਰਚ ਨੂੰ ਪੀ.ਏ.ਯੂ. ਵਿਖੇ ਕਰਵਾਈ ਜਾ ਰਹੀ ਹੈ¢ ਇਸ ਕਾਨਫ਼ਰੰਸ ਵਿਚ ਮਹਿਲਾ ਕਿਸਾਨਾਂ, ਸਵੈ ਸਹਾਇਕ ਸਮੂਹਾਂ, ਅਗਰੀ-ਉਦਮੀਆਂ, ਨੀਤੀ ਨਿਰਧਾਰਕਾਂ ਅਤੇ ਖੇਤੀਬਾੜੀ ਵਿਸ਼ੇਸ਼ ਗਿਆਨਾਂ ਨੂੰ ਇਕ ਮੰਚ 'ਤੇ ਲਿਆਇਆ ਜਾਵੇਗਾ ਤਾਂ ਜੋ ਪੰਜਾਬ ਵਿਚ ਖੇਤੀਬਾੜੀ ਖੇਤਰ ਦੇ ਵਿਕਾਸ ਵਿਚ ਮਹਿਲਾਵਾਂ ਦੀ ਵਧ ਰਹੀ ਭੂਮਿਕਾ ਨੂੰ ਮਨਾਇਆ ਜਾ ਸਕੇ¢ ਇਸ ਮੰਚ ਰਾਹੀਂ ਮਹਿਲਾਵਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਉਦਮਤਾ, ਵੈਲਿਊ ਐਡੀਸ਼ਨ ਅਤੇ ਮਾਰਕੀਟ ਕੇਂਦਰਿਤ ਖੇਤੀਬਾੜੀ ਵੱਲ ਪ੍ਰੇਰਿਤ ਕਰਨ ਦਾ ਉਦੇਸ਼ ਹੈ¢ ਇਸ ਸਮਾਗਮ ਦੀ ਇਕ ਖ਼ਾਸ ਝਲਕ ਬੀਬਾਜ ਹਾਟ ਦੀ ਸ਼ੁਰੂਆਤ ਹੋਵੇਗੀ, ਜੋ ਮਹਿਲਾਵਾਂ ਵਲੋਂ ਤਿਆਰ ਕੀਤੇ ਖੇਤੀਬਾੜੀ ਅਤੇ ਵੈਲਿਊ ਐਡਿਡ ਉਤਪਾਦਾਂ ਲਈ ਇਕ ਵਿਸ਼ੇਸ਼ ਬਾਜ਼ਾਰ ਵਜੋਂ ਕੰਮ ਕਰੇਗਾ¢ ਇਸ ਮੰਚ ਮਹਿਲਾ ਕਿਸਾਨਾਂ ਅਤੇ ਪਿੰਡਾਂ ਦੀਆਂ ਉਦਮੀਆਂ ਵਲੋਂ ਤਿਆਰ ਕੀਤੇ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਪ੍ਰੋਸੈਸਡ ਖਾਦ ਪਦਾਰਥ, ਕੁਦਰਤੀ ਖੇਤੀ ਦੇ ਉਤਪਾਦ, ਅਚਾਰ, ਮਿਲਟਸ, ਦੁੱਧ ਆਧਾਰਿਤ ਉਤਪਾਦ, ਖੰੁਬ ਅਤੇ ਹੋਰ ਵੈਲਿਊ ਐਡਿਡ ਖੇਤੀਬਾੜੀ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ¢ ਬੀਬਾਜ ਹਾਟ ਦਾ ਉਦੇਸ਼ ਸਿੱਧਾ ਗਾਹਕਾਂ ਤੱਕ ਪਹੁੰਚ ਬਣਾਉਣ ਲਈ ਇਕ ਡਾਇਰੈਕਟ-ਟੂ-ਕੰਜ਼ਿਊਮਰ ਪਲੇਟਫ਼ਾਰਮ ਮੁਹੱਈਆ ਕਰਨਾ ਹੈ, ਜਿਸ ਨਾਲ ਮਹਿਲਾ ਉਦਮੀਆਂ ਨੂੰ ਮਾਰਕੀਟ ਤੱਕ ਪਹੁੰਚ, ਆਪਣੇ ਉਤਪਾਦਾਂ ਦੀ ਪਛਾਣ ਅਤੇ ਆਮਦਨ ਦੇ ਮÏਕੇ ਵਧਾਉਣ ਵਿਚ ਮਦਦ ਮਿਲੇਗੀ¢ ਇਹ ਪਹਿਲ ਖੇਤੀ ਆਧਾਰਿਤ ਉਦਮਾਂ, ਪਿੰਡ ਪੱਧਰ ਪ੍ਰੋਸੈਸਿੰਗ ਅਤੇ ਸਥਾਨਕ ਖੇਤੀ ਉਤਪਾਦਾਂ ਦੀ ਬ੍ਰਾਂਡਿੰਗ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ¢ ਇਸ ਕਾਨਫ਼ਰੰਸ ਵਿਚ ਟਰੇਨਿੰਗ ਪ੍ਰੋਗਰਾਮਾਂ, ਸਰਕਾਰੀ ਯੋਜਨਾਵਾਂ ਅਤੇ ਸੰਸਥਾਗਤ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ, ਜੋ ਮਹਿਲਾ ਕਿਸਾਨਾਂ ਅਤੇ ਅਗਰੀ-ਉਦਮੀਆਂ ਲਈ ਉਪਲਬਧ ਹਨ¢ ਖੇਤੀਬਾੜੀ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਵਿਸ਼ੇਸ਼ਗੀ ਵੈਲਿਊ ਐਡੀਸ਼ਨ, ਫੂਡ ਪ੍ਰੋਸੈਸਿੰਗ, ਪੈਕੇਜਿੰਗ, ਮਾਰਕੀਟਿੰਗ ਅਤੇ ਵਿੱਤੀ ਸਹਾਇਤਾ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ¢