26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਆਰਜ਼ੀ ਹਸਪਤਾਲ ਨੇ 'ਦਿਲ ਸੇ ਫਾਈਟਰ' ਪਹਿਲਕਦਮੀ ਨਾਲ ਵਿਸ਼ਵ ਗੁਰਦਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਲੁਧਿਆਣਾ, 12 ਮਾਰਚ (ਡਾ. ਤਰਲੋਚਨ ਸਿੰਘ)-ਵਿਸ਼ਵ ਗੁਰਦਾ ਦਿਵਸ ਦੇ ਮÏਕੇ 'ਤੇ ਆਰਜੀ ਹਸਪਤਾਲ ਵਲੋਂ 'ਦਿਲ ਸੇ ਫਾਈਟਰ-ਤਾਕਤ ਅਤੇ ਸਹਾਇਤਾ ਦਾ ਇਕੱਠ' ਸਿਰਲੇਖ ਹੇਠ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ¢ ਜਿਸ ਦਾ ਉਦੇਸ਼ ਗੁਰਦੇ ਦੇ ਮਰੀਜ਼ਾਂ, ਦੇਖਭਾਲ ਕਰਨ ਵਾਲਿਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਇਕੱਠੇ ਕਰਕੇ ਗੁਰਦੇ ਦੇ ਯੋਧਿਆਂ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਬਿਹਤਰ ਸਿਹਤ ਨੂੰ ਉਤਸ਼ਾਹਿਤ ਕਰਨਾ ਸੀ¢ ਇਸ ਮÏਕੇ ਸਿਵਲ ਸਰਜਨ ਡਾ. ਰਮਨਦੀਪ ਕÏਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਇਸ ਪ੍ਰੋਗਰਾਮ ਵਿਚ ਸੰਗੀਤ, ਪੇਂਟਿੰਗ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਮਰੀਜ਼ਾਂ ਨੇ ਖੁਦ ਹਿੱਸਾ ਲਿਆ¢ ਇਸ ਮÏਕੇ ਹਸਪਤਾਲ ਦੇ ਮਾਹਿਰ ਡਾ. ਸੁਮਨ ਸੇਠੀ, ਡਾ. ਰਾਜੇਂਦਰ ਕੇ. ਬਾਂਸਲ, ਮੈਡੀਕਲ ਡਾਇਰੈਕਟਰ ਅਤੇ ਮੁਖੀ, ਇੰਸਟੀਚਿਊਟ ਆਫ਼ ਨਿਊਰੋ ਸਾਇੰਸਜ਼ ਅਤੇ ਡਾ. ਪੁਨੀਤ ਬਾਂਸਲ, ਡਾਇਰੈਕਟਰ ਅਤੇ ਮੁਖੀ, ਇੰਸਟੀਚਿਊਟ ਆਫ਼ ਯੂਰੋਲੋਜੀ ਨੇ ਸਭ ਤੋਂ ਵਧੀਆ ਇਲਾਜ ਵਿਕਲਪਾਂ, ਸੁਰੱਖਿਆ ਪ੍ਰੋਟੋਕੋਲ ਅਤੇ ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਨਿਯਮਤ ਫਾਲੋਅੱਪ ਅਤੇ ਸਿਹਤਮੰਦ ਜੀਵਨ ਸ਼ੈਲੀ ਦੀਆਂ ਆਦਤਾਂ ਦੀ ਮਹੱਤਤਾ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ¢ ਇਸ ਮÏਕੇ ਆਰਜੀ ਹਸਪਤਾਲਾਂ ਦੇ ਨੈਫਰੋਲੋਜੀ ਵਿਭਾਗ ਦੇ ਮੁਖੀ ਅਤੇ ਡਾਇਰੈਕਟਰ ਡਾ. ਸੁਮਨ ਸੇਠੀ ਨੇ ਕਿਹਾ ਕਿ ਗੁਰਦੇ ਦੀ ਬਿਮਾਰੀ ਅਕਸਰ ਹÏਲੀ-ਹÏਲੀ ਵਧਦੀ ਹੈ¢ ਇਸ ਲਈ ਜਾਗਰੂਕਤਾ ਵਧਾਉਣਾ ਅਤੇ ਜਲਦੀ ਦਖ਼ਲ ਦੇਣਾ ਬਹੁਤ ਜ਼ਰੂਰੀ ਹੈ¢ 'ਦਿਲ ਸੇ ਫਾਈਟਰ' ਪਹਿਲਕਦਮੀ ਰਾਹੀਂ, ਸਾਡਾ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਇਲਾਜ ਦੇ ਵਿਕਲਪਾਂ, ਸੁਰੱਖਿਆ ਉਪਾਵਾਂ ਅਤੇ ਜੀਵਨ ਵਿਚ ਤਬਦੀਲੀਆਂ ਬਾਰੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ¢ ਆਰਜੀ ਹਸਪਤਾਲਾਂ ਦੇ ਸੀ.ਈ.ਓ. ਅਤੇ ਪ੍ਰਬੰਧ ਨਿਰਦੇਸ਼ਕ ਅਵਿਨਾਸ਼ ਓਝਾ ਨੇ ਕਿਹਾ ਕਿ ਵਿਸ਼ਵ ਗੁਰਦਾ ਦਿਵਸ ਦੇ ਮÏਕੇ 'ਤੇ ਸਾਡੀ 'ਦਿਲ ਸੇ ਫਾਈਟਰ' ਪਹਿਲਕਦਮੀ ਗੁਰਦੇ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਮਜ਼ਬੂਤ ਸਹਾਇਤਾ ਨੈੱਟਵਰਕ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਮੋਗਾ ਦੀ ਬਦਲਾਵ ਰੈਲੀ ਲਈ ਲੁਧਿਆਣਾ ਤੋਂ 500 ਬੱਸਾਂ ਤੇ ਸੈਂਕੜੇ ਕਾਰਾਂ ਜਾਣਗੀਆਂ-ਧੀਮਾਨ <br/> ਅਗਲੀ ਖ਼ਬਰ ਪੰਜਾਬ ਵਿਚ ਮਹਿਲਾਵਾਂ ਖੇਤੀਬਾੜੀ ਕਾਨਫ਼ਰੰਸ ਅਤੇ ਬੀਬਾਜ ਹਾਟ ਦੀ ਸ਼ੁਰੂਆਤ <br/>
Ad Position 24