ਲੁਧਿਆਣਾ, 12 ਮਾਰਚ (ਡਾ. ਤਰਲੋਚਨ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਅਰਵਿੰਦ ਕੇਜਰੀਵਾਲ ਦੀ 'ਸਭ ਤੋਂ ਵੱਡੀ ਗਾਰੰਟੀ' ਨੂੰ ਵੀ ਪੂਰਾ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ¢ ਇਸ ਯੋਜਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਹਮੇਸ਼ਾ ਕਹਿੰਦੀਆਂ ਸਨ ਕਿ ਇਹ ਸੰਭਵ ਨਹੀਂ, ਅੱਜ ਉਹ ਹਕੀਕਤ ਬਣ ਗਈ ਹੈ ਅਤੇ ਹੁਣ ਪੰਜਾਬ ਦੀਆਂ ਅÏਰਤਾਂ ਨੂੰ ਹਰ ਮਹੀਨੇ 1000 (ਆਮ ਸ਼੍ਰੇਣੀ) ਤੋਂ 1500 (ਅਨੁਸੂਚਿਤ ਜਾਤੀ) ਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਸਤਿਕਾਰ ਰਾਸ਼ੀ ਸਿੱਧੇ ਬੈਂਕ ਖਾਤੇ ਵਿਚ ਮਿਲੇਗੀ¢ ਇਹਨਾਂ ਗੱਲਾਂ ਦਾ ਪ੍ਰਗਟਾਵਾ ਅਰੋੜਾ ਖੱਤਰੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਜਿੱਥੇ ਮਜ਼ਬੂਤ ਆਰਥਿਕ ਸਹਾਰਾ ਮਿਲੇਗਾ ਉਥੇ ਹੀ ਉਨ੍ਹਾਂ ਦਾ ਸਮਾਜ ਵਿਚ ਸਨਮਾਨ ਵੀ ਵਧੇਗਾ¢ ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਸੋਚਣ ਵਾਲੇ ਅਤੇ ਫ਼ੈਸਲੇ ਲੈਣ ਵਾਲੇ ਸਿਰਫ਼ ਆਮ ਪਰਿਵਾਰਾਂ ਵਿਚੋਂ ਹੀ ਨਿਕਲ ਸਕਦੇ ਹਨ¢ 'ਆਪ' ਨੇ ਜੋ ਵੀ ਵਾਅਦੇ ਕੀਤੇ, ਉਨ੍ਹਾਂ ਨੂੰ ਪੂਰਾ ਕੀਤਾ ਹੈ ਚਾਹੇ 600 ਯੂਨਿਟ ਮੁਫ਼ਤ ਬਿਜਲੀ ਹੋਵੇ, ਤੀਰਥ ਯਾਤਰਾ ਸਕੀਮ ਹੋਵੇ, ਯੋਗਾ ਕਲਾਸਾਂ ਹੋਣ, ਸੜਕ ਸੁਰੱਖਿਆ ਫੋਰਸ ਹੋਵੇ, ਕਿਸਾਨਾਂ ਨੂੰ ਨਹਿਰਾਂ ਵਿਚ ਪਾਣੀ ਮਿਲਣਾ ਹੋਵੇ ਜਾਂ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਹੋਵੇ, ਮੁਹੱਲਾ ਕਲੀਨਿਕ ਹੋਣ , ਹਰ ਖੇਤਰ ਵਿਚ ਆਮ ਪਰਿਵਾਰਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲਏ ਗਏ ਹਨ¢ ਅੱਜ ਮਹਿਲਾਵਾਂ ਲਈ ਲਿਆ ਗਿਆ ਇਹ ਫ਼ੈਸਲਾ ਬਹੁਤ ਵੱਡਾ ਹੈ ¢ ਇਸ ਲਈ ਅਸੀਂ ਮੁੱਖ ਮੰਤਰੀ ਭਗਵੰਤ ਮਾਨ , ਵਿੱਤ ਮੰਤਰੀ ਹਰਪਾਲ ਚੀਮਾ ਅਤੇ ਪੂਰੀ ਆਮ ਆਦਮੀ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ¢ ਇਹ ਯੋਜਨਾ ਪੰਜਾਬ ਦੀਆਂ ਅÏਰਤਾਂ ਨੂੰ ਸਸ਼ਕਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ¢