26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮਾਮਲਾ ਸੇਲਜ਼ਮੈਨ ਦੀ ਭਰਤੀ ਦਾ ਦੀ ਲਾਢੋਵਾਲ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ ਲਿਮ. ਵਿਖੇ ਇੰਟਰਵਿਊ 20 ਨੂੰ - ਦਿਓਲ, ਵਿਰਕ <br/>

Ad Position 21
No active advertisement
ਅਜੀਤ ਡੈਸਕ 13-03-2026
ਲਾਡੋਵਾਲ, 12 ਮਾਰਚ (ਬਲਬੀਰ ਸਿੰਘ ਰਾਣਾ)-ਦੀ ਲਾਢੋਵਾਲ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ ਲਿਮਟਿਡ ਲਾਢੋਵਾਲ ਵਿਚ ਸੇਲਜ਼ਮੈਨ ਦੀ ਖ਼ਾਲੀ ਪਈ ਅਸਾਮੀ ਦੀ ਭਰਤੀ ਕੀਤੀ ਜਾਣੀ ਹੈ, ਜਿਸ ਸਬੰਧੀ ਸ਼ਰਤਾਂ ਮੁਤਾਬਿਕ ਯੋਗ ਉਮੀਦਵਾਰਾਂ ਦੀਆਂ ਅਰਜ਼ੀਆਂ ਦਫ਼ਤਰ ਲਾਢੋਵਾਲ ਵਿਖੇ ਪਹੁੰਚ ਰਹੀਆਂ ਹਨ ਅਤੇ 16 ਮਾਰਚ, 2026 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਤੇ ਕੋਈ ਕਾਰਵਾਈ ਜਾਂ ਵਿਚਾਰ ਨਹੀਂ ਕੀਤੀ ਜਾਵੇਗੀ | ਉਕਤ ਵਿਚਾਰ ਦੀ ਲਾਢੋਵਾਲ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ ਲਿਮਟਿਡ ਦੇ ਪ੍ਰਧਾਨ ਬਾਦਸ਼ਾਹ ਸਿੰਘ ਦਿਓਲ ਅਤੇ ਸਕੱਤਰ ਕਰਮਪਾਲ ਸਿੰਘ ਵਿਰਕ ਨੇ ਇਕ ਬੈਠਕ ਦÏਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਪ੍ਰਧਾਨ ਦਿਓਲ ਅਤੇ ਸਕੱਤਰ ਵਿਰਕ ਨੇ ਦੱਸਿਆ ਕਿ ਸੇਲਜ਼ਮੈਨ ਦੀ ਖ਼ਾਲੀ ਪਈ ਅਸਾਮੀ ਨੂੰ ਭਰਨ ਲਈ ਇੰਟਰਵਿਊ ਮਿਤੀ 20 ਮਾਰਚ, 2026 ਨੂੰ ਸਵੇਰੇ ਠੀਕ 11.00 ਵਜੇ ਸਭਾ ਦੇ ਦਫ਼ਤਰ ਪਿੰਡ ਲਾਢੋਵਾਲ ਵਿਖੇ ਰੱਖੀ ਗਈ ਹੈ, ਸੋ ਉਮੀਦਵਾਰ ਸਮੇਂ ਸਿਰ ਪਹੁੰਚ ਕੇ ਇਸ ਇੰਟਰਵਿਊ ਦਾ ਲਾਭ ਉਠਾਉਣ | ਉਨ੍ਹਾਂ ਦੱਸਿਆ ਕਿ ਭਰਤੀ ਸਭਾ ਵੱਲੋਂ ਇਸ਼ਤਿਹਾਰ ਵਿਚ ਦਿੱਤੀਆਂ ਸ਼ਰਤਾਂ ਮੁਤਾਬਿਕ ਹੀ ਹੋਵੇਗੀ | ਕਿਸੇ ਵੀ ਉਮੀਦਵਾਰ ਨਾਲ ਇੰਟਰਵਿਊ ਲੈਣ ਵਾਲੀ ਕਮੇਟੀ ਵਲੋਂ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ, ਸਗੋਂ ਯੋਗਤਾ ਰੱਖਣ ਵਾਲੇ ਯੋਗ ਉਮੀਦਵਾਰ ਨੂੰ ਹੀ ਭਰਤੀ ਕੀਤਾ ਜਾਵੇਗਾ | ਦਿਓਲ ਅਤੇ ਵਿਰਕ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਮੀਦਵਾਰ ਇੰਟਰਵਿਊ ਵਾਲੇ ਦਿਨ ਆਪਣੇ ਅਸਲ ਸਰਟੀਫਿਕੇਟ ਅਤੇ ਪਾਸਪੋਰਟ ਸਾਈਜ਼ ਦੀਆਂ ਫ਼ੋਟੋਆਂ ਨਾਲ ਲੈ ਕੇ ਆਉਣਾ ਨਾ ਭੁੱਲਣ |

Ad Position 22
No active advertisement
ਪਿਛਲੀ ਖ਼ਬਰ ਆਵਾਜਾਈ ਸਮੱਸਿਆ ਨੂੰ ਲੈ ਕੇ ਅਧਿਕਾਰੀਆਂ ਨੂੰ ਮਿਲਿਆ ਵਫ਼ਦ ਅਗਲੀ ਖ਼ਬਰ 'ਆਪ' ਵਲੋਂ ਪੰਜਾਬ ਦੀਆਂ ਮਹਿਲਾਵਾਂ ਲਈ ਕੀਤਾ ਇਤਿਹਾਸਕ ਫ਼ੈਸਲਾ ਸ਼ਲਾਘਾਯੋਗ-ਰਜਿੰਦਰ ਸਿੰਘ ਬਸੰਤ <br/>
Ad Position 24