27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਇਆ ਕਰੀਅਰ ਕਾਊਾਸਲਿੰਗ ਸੈਸ਼ਨ <br/>

Ad Position 21
No active advertisement
ਅਜੀਤ ਡੈਸਕ 13-03-2026
ਲੁਧਿਆਣਾ, 12 ਮਾਰਚ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਵਿਖੇ ਟੀਚਰ ਐਲੀਜਿਬਿਲਿਟੀ ਟੈੱਸਟ ਅਤੇ ਸਰਕਾਰੀ ਨÏਕਰੀਆਂ ਵਿਸ਼ੇ 'ਤੇ ਕੈਰੀਅਰ ਕਾਊਾਸਲਿੰਗ ਸੈਸ਼ਨ ਕਰਵਾਇਆ ਗਿਆ¢ ਇਸ ਮÏਕੇ 'ਤੇ ਬ੍ਰਾਈਟ ਅਕੈਡਮੀ ਦੇ ਸੈਂਟਰ ਹੈੱਡ ਦੇਵ ਰਾਜ ਰਿਸੋਰਸ ਪਰਸਨ ਵਜੋਂ ਹਾਜ਼ਰ ਸਨ¢ ਉਨ੍ਹਾਂ ਦਾ ਅÏਪਚਾਰਿਕ ਸਵਾਗਤ ਪਲੇਸਮੈਂਟ ਸੈੱਲ ਦੀ ਸਕੱਤਰ ਕਸ਼ਿਸ਼ ਮਲਹੋਤਰਾ ਵਲੋਂ ਕੀਤਾ ਗਿਆ¢ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਅਤੇ ਫੈਕਲਟੀ ਇੰਚਾਰਜ ਡਾ. ਨੀਰਜ ਕੁਮਾਰ ਨੇ ਹੋਰ ਸਟਾਫ਼ ਮੈਂਬਰਾਂ ਦੇ ਨਾਲ ਮਿਲ ਕੇ ਰਿਸੋਰਸ ਪਰਸਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ¢ ਇਸ ਸੈਸ਼ਨ ਵਿਚ ਬੀ.ਐਡ. ਚÏਥੇ ਸਮੈਸਟਰ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਦੇਵ ਰਾਜ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਟੀਚਰ ਐਲੀਜਿਬਿਲਿਟੀ ਟੈੱਸਟਾਂ ਅਤੇ ਹੋਰ ਸਰਕਾਰੀ ਨÏਕਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਹ ਇਕ ਇੰਟਰ ਐਕਟਿਵ ਸੈਸ਼ਨ ਸੀ ਜਿਸ ਵਿਚ ਵਿਦਿਆਰਥੀਆਂ ਨੇ ਵਿਚਾਰ-ਉਤਪੰਨ ਚਰਚਾਵਾਂ ਵਿਚ ਹਿੱਸਾ ਲਿਆ ਅਤੇ ਵਿਸ਼ੇ ਬਾਰੇ ਆਪਣੀ ਸਮਝ ਨੂੰ ਹੋਰ ਮਜ਼ਬੂਤ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਵਧੀਆ ਅੰਕ ਕਿਵੇਂ ਹਾਸਲ ਕੀਤੇ ਜਾ ਸਕਦੇ ਹਨ¢ ਪਲੇਸਮੈਂਟ ਸੈੱਲ ਦੀ ਪ੍ਰਧਾਨ ਮਿਸ ਹਰਸਿਮਰਨ ਕÏਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਰਿਸੋਰਸ ਪਰਸਨ ਦਾ ਉਨ੍ਹਾਂ ਦੇ ਕੀਮਤੀ ਸਮੇਂ ਅਤੇ ਗਿਆਨ ਲਈ ਆਭਾਰ ਪ੍ਰਗਟਾਇਆ¢ ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਇਸ ਪ੍ਰਬੋਧਕ ਸੈਸ਼ਨ ਲਈ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ¢ ਇਹ ਲੈਕਚਰ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਸਿੱਖਣ ਅਨੁਭਵ ਸਾਬਤ ਹੋਇਆ¢

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸ਼ਾਂਤੀ ਲਈ 15 ਮਾਰਚ ਨੰੂ ਲੁਧਿਆਣਾ 'ਚ ਹੋਵੇਗੀ ਰਨ ਫਾਰ ਹਿਊਮੈਨਿਟੀ-ਸੇਖੋਂ <br/> ਅਗਲੀ ਖ਼ਬਰ ਪੀ.ਐਮ. ਕਿਸਾਨ ਸਨਮਾਨ ਨਿਧੀ ਦਾ ਲਾਭ ਜਾਰੀ ਰੱਖਣ ਲਈ ਫਾਰਮਰ ਰਜਿਸਟਰੀ ਤਹਿਤ ਰਜਿਸਟਰਡ ਹੋਣਾ ਲਾਜ਼ਮੀ-ਮੁੱਖ ਖੇਤੀਬਾੜੀ ਅਫ...
Ad Position 24