ਲੁਧਿਆਣਾ, 12 ਮਾਰਚ (ਭੁਪਿੰਦਰ ਸਿੰਘ ਬੈਂਸ)-ਦਸਵੰਧ ਐਨਜੀੳ ਵਲੋਂ ਟੀਮ 1699 ਦੇ ਸਹਿਯੋਗ ਨਾਲ 15 ਮਾਰਚ ਨੰੂ ਸ਼ਹਿਰ ਵਿਚ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਲਈ ਰਨ ਫਾਰ ਹਿਊਮੈਨਿਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਦੌੜ ਸਵੇਰੇ 6 ਵਜੇ ਘੁਮਾਰ ਮੰਡੀ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋ ਗੁਜਰੇਗੀ | ਪੰਜਾਬੀ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸਿੱਖ ਵਿਦਵਾਨ ਪਰਮਪਾਲ ਸਿੰਘ, ਪੰਜਾਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਪ੍ਰਤੀਨਿਧੀ ਮੁਹੰਦਮ ਮੁਸਤਕੀਮ ਅਹਰਾਰੀ ਅਤੇ ਟੀਮ 1699 ਦੇ ਸੰਸਥਾਪਕ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਸ ਦੌੜ ਦਾ ਉਦੇਸ਼ ਸਮਾਜ ਵਿਚ ਪਿਆਰ, ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣਾ ਹੈ | ਉਨ੍ਹਾਂ ਕਿਹਾ ਕਿ ਸਿਰਫ ਦੌੜ ਨਹੀ, ਸਗੋਂ ਸਮਾਜਿਕ ਬੁਰਾਈਆਂ ਵਿਰੁੱਧ ਇਕੱਠੇ ਹੋਣ ਅਤੇ ਨੌਜਵਾਨਾਂ ਨੰੂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਦੀ ਪਹਿਲ ਹੈ | ਇਸ ਦੌੜ ਵਿਚ ਪੰਜਾਬ ਭਰ ਤੋਂ ਦੌੜਾਕ ਅਤੇ ਵੱਖ ਵੱਖ ਭਾਈਚਾਰਿਆਂ ਦੇ ਆਗੂ ਵੀ ਸ਼ਾਮਿਲ ਹੋਣਗੇ |