24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਾਂ ਬਗਲਾ ਮੁਖੀ ਧਾਮ ਵਿਖੇ ਵਿਸ਼ੇਸ਼ ਯੱਗ ਨਾਲ ਚੈਤਰ ਨਵਰਾਤਰੀ ਤਿਉਹਾਰ ਸੰਪੰਨ <br/>

Ad Position 21
No active advertisement
ਅਜੀਤ ਡੈਸਕ 28-03-2026
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਮਾਂ ਬਗਲਾ ਮੁਖੀ ਧਾਮ 'ਚ ਨਵਰਾਤਰੀ ਤਿਉਹਾਰ ਵਿਸ਼ੇਸ਼ ਯੱਗ ਨਾਲ ਸੰਪੰਨ ਹੋਇਆ | ਮਹੰਤ ਪ੍ਰਵੀਨ ਚÏਧਰੀ ਦੁਆਰਾ ਉਚਾਰੇ ਮੰਤਰਾਂ ਦਾ ਜਾਪ ਕਰਦੇ ਹੋਏ ਸੈਂਕੜੇ ਸ਼ਰਧਾਲੂਆਂ ਨੇ ਯੱਗ ਵਿਚ ਆਹੂਤੀਆਂ ਪਾਈਆਂ ਅਤੇ ਸਮੂਹਿਕ ਤੌਰ 'ਤੇ ਕੰਜਕ ਪੂਜਨ ਕਰਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ¢ ਕੰਜਕ ਪੂਜਨ ਦੀ ਮਹੱਤਤਾ ਬਾਰੇ ਦੱਸਦੇ ਹੋਏ, ਮਹੰਤ ਪ੍ਰਵੀਨ ਚÏਧਰੀ ਨੇ ਕਿਹਾ ਕਿ ਨਵਰਾਤਰੀ ਦੌਰਾਨ ਕੰਜਕ ਦੀ ਪੂਜਾ ਤਾਂ ਹੀ ਲਾਭਦਾਇਕ ਹੋਵੇਗੀ, ਜੇਕਰ ਅਸੀਂ ਆਪਣੀਆਂ ਧੀਆਂ ਦੇ ਨਾਲ-ਨਾਲ ਆਪਣੀਆਂ ਨੂੰ ਹਾਂ ਦਾ ਵੀ ਸਤਿਕਾਰ ਕਰੀਏ¢ ਹਰ ਧੀ 'ਚ ਆਦਿ ਸ਼ਕਤੀ ਦਾ ਪ੍ਰਕਾਸ਼ਮਾਨ ਤੱਤ ਸਰੂਪ ਹੈ¢ ਧੀਆਂ ਤੋਂ ਬਿਨਾਂ ਪਰਿਵਾਰ ਅਧੂਰਾ ਹੈ¢ ਇਕ ਧੀ ਦਾ ਪਿਆਰ ਅਤੇ ਸਤਿਕਾਰ ਜੀਵਨ ਨੂੰ ਸਵਰਗ ਵਿਚ ਬਦਲ ਦਿੰਦਾ ਹੈ¢ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਕਿ ਸਾਡੇ ਸਾਰਿਆਂ 'ਤੇ ਆਪਣਾ ਅਸ਼ੀਰਵਾਦ ਬਣਾਏ ਰੱਖੇ | ਹਰ ਘਰ ਵਿਚ ਖ਼ੁਸ਼ੀ ਅਤੇ ਖ਼ੁਸ਼ਹਾਲੀ ਦੀ ਰÏਸ਼ਨੀ ਫੈਲੇ ਅਤੇ ਧੀਆਂ ਦਾ ਪਿਆਰ ਜੀਵਨ ਨੂੰ ਰÏਸ਼ਨ ਕਰਦਾ ਰਹੇ¢ ਇਸ ਤੋਂ ਪਹਿਲਾਂ, ਮਹਿਲਾ ਸੰਕੀਰਤਨ ਮੰਡਲ ਨੇ ਖੇਡਦੀਆਂ ਦਾਤੀ ਦੇ ਦਰਬਾਰ ਕੰਜਕਾਂ ਖੇਡਦੀਆਂ..... ਅਤੇ ਮੇਰੇ ਘਰ ਆਈ ਮਾਂ ਸ਼ੇਰਾਂ ਵਾਲੀ.....ਆਦਿ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤੀ | ਯੱਗ ਦੀ ਸਮਾਪਤੀ ਆਰਤੀ ਨਾਲ ਕੀਤੀ ਗਈ¢ ਮਾਂ ਭਗਵਤੀ ਨੂੰ ਲਗਾਏ ਭੋਗ ਨੂੰ ਪ੍ਰਸ਼ਾਦ ਵਜੋਂ ਹਾਜ਼ਰੀ ਨੂੰ ਵੰਡਿਆ ਗਿਆ¢ ਇਸ ਮÏਕੇ ਮਨਪ੍ਰੀਤ ਛੱਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਸੁਧੀਰ ਮਹਾਜਨ, ਗÏਰਵ ਕਾਲੀਆ, ਜਤਿਨ ਸੂਦ, ਪਰਮਵੀਰ ਚÏਧਰੀ, ਸੰਦੀਪ ਸੂਦ, ਸੁਨੀਲ ਹਾਂਡਾ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਚਦੇਵਾ, ਨਰਿੰਦਰ ਮਹਾਜਨ, ਤਰੁਣ ਚÏਧਰੀ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਰਮਨ ਸ਼ਰਮਾ, ਆਦਿਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕਰਾਜ ਸਿੰਗਲਾ, ਬÏਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖਹਿਰਾ, ਅਜੈ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਸੁਨੀਲ ਹਾਂਡਾ, ਵਰੁਣ ਸ਼ਰਮਾ, ਅਨੁਜ ਵਧਵਾ, ਆਸ਼ੂਤੋਸ਼, ਪ੍ਰਦੀਪ ਟਾਟਾ ਆਦਿ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 5 'ਚ ਕਾਕੋਵਾਲ ਰੋਡ ਦੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ <br/>
Ad Position 24