ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਵਿਦਿਆਰਥੀਆਂ ਤੇ ਆਮ ਲੋਕਾਂ ਲਈ ਖੋਲ੍ਹੀ ਗਈ
ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਨਗਰ ਕੌਂਸਲ ਮਾਛੀਵਾੜਾ ਵਲੋਂ ‘ਮਿੱਤਰ ਪਿਆਰੇ ਨੂੰ’ ਸੁਖਜੀਤ ਸ਼ਬਦ ਲਾਇਬ੍ਰੇਰੀ ਦਾ ਨਵੀਨੀਕਰਨ ਕਰ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਹੈ। ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਲਈ ਉਨ੍ਹਾਂ ਦੇ ਪਰਿਵਾਰ ਵਲੋਂ ਭਾਰੀ ਗਿਣਤੀ ‘ਚ ਪੁਸਤਕਾਂ ਭੇਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਨਾਲ ਹੀ ਉਨ੍ਹਾਂ ਅੱਜ ਲਾਇਬ੍ਰੇਰੀ ਦਾ ਜਾਇਜ਼ਾ ਲੈਂਦਿਆਂ ਪ੍ਰਧਾਨ ਕੁੰਦਰਾ ਦੇ ਕਾਰਜ ਦੀ ਸ਼ਲਾਘਾ ਕੀਤੀ।
ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਨਗਰ ਕੌਂਸਲ ਮਾਛੀਵਾੜਾ ਵਲੋਂ ‘ਮਿੱਤਰ ਪਿਆਰੇ ਨੂੰ’ ਸੁਖਜੀਤ ਸ਼ਬਦ ਲਾਇਬ੍ਰੇਰੀ ਦਾ ਨਵੀਨੀਕਰਨ ਕਰ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਹੈ। ਸੁਖਜੀਤ ਯਾਦਗਾਰੀ ਸ਼ਬਦ ਲਾਇਬ੍ਰੇਰੀ ਲਈ ਉਨ੍ਹਾਂ ਦੇ ਪਰਿਵਾਰ ਵਲੋਂ ਭਾਰੀ ਗਿਣਤੀ ‘ਚ ਪੁਸਤਕਾਂ ਭੇਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਨਾਲ ਹੀ ਉਨ੍ਹਾਂ ਅੱਜ ਲਾਇਬ੍ਰੇਰੀ ਦਾ ਜਾਇਜ਼ਾ ਲੈਂਦਿਆਂ ਪ੍ਰਧਾਨ ਕੁੰਦਰਾ ਦੇ ਕਾਰਜ ਦੀ ਸ਼ਲਾਘਾ ਕੀਤੀ। ਸਾਹਿੱਤਕਾਰ ਸਵ. ਸੁਖਜੀਤ ਦੀ ਪਤਨੀ ਗੁਰਦੀਪ ਕੌਰ ਨੇ ਅੱਜ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਪ੍ਰਧਾਨ ਕੁੰਦਰਾ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਕੌਂਸਲ ਨੇ ਇਸ ਲਾਇਬ੍ਰੇਰੀ ਦਾ ਨਵੀਨੀਕਰਨ ਕਰ ਅੱਜ ਲੋਕਾਂ ਨੂੰ ਖ਼ਾਸ ਕਰ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਹੈ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿਚ ਜਿੱਥੇ ਸਾਹਿੱਤਿਕ ਪੁਸਤਕਾਂ ਦਾ ਭੰਡਾਰ ਹੈ ਉੱਥੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਦੀ ਤਿਆਰੀ ਕਰਨ ਲਈ ਵਿਸ਼ੇਸ਼ ਪੁਸਤਕਾਂ ਮੁਹੱਈਆ ਕਰਵਾਈਆਂ ਗਈਆਂ ਹਨ।