18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਵੀਐਮ ਗਲੋਬਲ ਸਕੂਲ ਦੇ ਅਧਿਆਪਕਾਂ ਨੇ ਸੁਰੱਖਿਅਤ ਵਾਤਾਵਰਨ ਪਹਿਲਕਦਮੀ 'ਚ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 29-03-2026
ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)-ਐਚਵੀਐਮ ਗਲੋਬਲ ਸਕੂਲ ਦੇ ਅਧਿਆਪਕਾਂ ਨੇ ਡੀਐਮਸੀ ਹਸਪਤਾਲ ਦੇ ਸਕੱਤਰ ਬਿਪਿਨ ਗੁਪਤਾ ਦੀ ਅਗਵਾਈ ਹੇਠ ਇਕ ਸੁਰੱਖਿਅਤ ਵਾਤਾਵਰਣ ਪਹਿਲਕਦਮੀ ਵਿਚ ਹਿੱਸਾ ਲਿਆ | ਉਨ੍ਹਾਂ ਨੇ ਇਕ ਹਰਾ ਅਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ 10 ਲੱਖ ਰੁੱਖ ਲਗਾਉਣ ਦਾ ਵਾਅਦਾ ਕੀਤਾ | ਸਕੂਲ ਦੇ ਟਰੱਸਟੀ ਡਾ. ਪੂਰਨਿਮਾ ਦੀ ਗਤੀਸ਼ੀਲ ਅਗਵਾਈ ਅਤੇ ਮਾਰਗਦਰਸ਼ਨ ਹੇਠ ਇਸ ਪਹਿਲਕਦਮੀ ਨੂੰ ਅੱਗੇ ਵਧਾਇਆ ਗਿਆ | ਇਸ ਮੌਕੇ ਹਰੇਕ ਅਧਿਆਪਕ ਨੂੰ ਪੰਜ ਪੌਦੇ ਸੌਂਪੇ ਗਏ ਅਤੇ ਉਨ੍ਹਾਂ ਨੂੰ ਨਾ ਸਿਰਫ਼ ਉਨ੍ਹਾਂ ਨੂੰ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ, ਸਗੋਂ ਉਨ੍ਹਾਂ ਦੀ ਦੇਖਭਾਲ ਅਤੇ ਸੁਰੱਖਿਆ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ | ਇਸ ਮੁਹਿੰਮ ਤਹਿਤ ਐਚਵੀਐਮ ਗਲੋਬਲ ਸਕੂਲ ਦੇ ਨਾਲ ਲੱਗਦੇ ਪਾਰਕ ਨੂੰ ਅਪਣਾਇਆ ਗਿਆ | ਜਿੱਥੇ ਅਧਿਆਪਕਾਂ ਦੁਆਰਾ ਲਗਭਗ 150 ਪੌਦੇ ਲਗਾਏ ਗਏ | ਇਸ ਮੌਕੇ ਸਕੂਲ ਦੇ ਟਰੱਸਟੀ ਡਾ. ਪੂਰਨਿਮਾ ਨੇ ਕਿਹਾ ਬਿਪਿਨ ਗੁਪਤਾ ਦੁਆਰਾ ਸ਼ੁਰੂ ਕੀਤੀ ਗਈ ਇਸ ਮਹਾਨ ਪਹਿਲਕਦਮੀ ਨਾਲ ਜੁੜ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਿਰਫ ਰੁੱਖ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਇਕ ਹਰਾ-ਭਰਾ ਭਵਿੱਖ ਬਣਾਉਣ ਲਈ ਵਚਨਬੱਧਤਾ ਹੈ | ਸਕੂਲ ਪਿ੍ੰਸੀਪਲ ਸ਼੍ਰੀਮਤੀ ਪ੍ਰਗਤੀ ਕਪੂਰ ਨੇ ਕਿਹਾ ਕਿ ਅਧਿਆਪਕਾਂ ਵਲੋਂ ਪ੍ਰੇਰਨਾਦਾਇਕ ਵਾਤਾਵਰਨ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਖੁਸ਼ੀ ਭਰਿਆ ਹੈ | ਸਕੂਲ ਚੇਅਰਮੈਨ ਡੀ.ਪੀ. ਸ਼ਰਮਾ ਅਤੇ ਚੇਅਰਪਰਸਨ ਮੀਨਾ ਸ਼ਰਮਾ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਇਕ ਟਿਕਾਊ ਭਵਿੱਖ ਬਣਾਉਣ ਵੱਲ ਇਕ ਸ਼ਲਾਘਾਯੋਗ ਕਦਮ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਜ਼ਰੂਰੀ-ਸਿੰਮਕ, ਡੱਲਾ, ਮਲਕਪੁਰ <br/> ਅਗਲੀ ਖ਼ਬਰ ਹਾਈ ਕੋਰਟ ਪੇਸ਼ੀ ਤੋਂ ਪਹਿਲਾਂ ਨਿਗਮ ਦੀ ਸਖ਼ਤ ਕਾਰਵਾਈ <br/>
Ad Position 24