18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਾਈ ਕੋਰਟ ਪੇਸ਼ੀ ਤੋਂ ਪਹਿਲਾਂ ਨਿਗਮ ਦੀ ਸਖ਼ਤ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 29-03-2026
ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)—ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ 7 ਅਪ੍ਰੈਲ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਖ਼ਿਲਾਫ ਵੱਡੀ ਕਾਰਵਾਈ ਕੀਤੀ ਗਈ | ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਅੱਜ ਏ ਜ਼ੋਨ ਦੇ ਤਹਿਤ ਆਉਂਦੇ ਕਰੀਬ 17 ਹੋਟਲਾਂ 'ਤੇ ਛਾਪੇਮਾਰੀ ਕਰਦੇ ਹੋਏ ਗੈਰ-ਕੰਪਾਊਾਡੇਬਲ ਹਿੱਸਿਆਂ ਵਿੱਚ ਬਣੇ ਕਮਰਿਆਂ ਨੂੰ ਸੀਲ ਕਰ ਦਿੱਤਾ | ਇਸ ਕਾਰਵਾਈ ਦੀ ਅਗਵਾਈ ਏਟੀਪੀ ਕਪਿਲ ਦੇਵ ਵੱਲੋਂ ਕੀਤੀ ਗਈ | ਟੀਮ ਵਿੱਚ ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ, ਹੈਡ ਡਰਾਫਟਸਮੈਨ ਜਗਦੀਪ ਸਿੰਘ ਅਤੇ ਡਰਾਫਟਸਮੈਨ ਗੁਰਮੀਤ ਸਿੰਘ ਸਮੇਤ ਪੁਲਿਸ ਕਰਮਚਾਰੀ ਵੀ ਮੌਜੂਦ ਰਹੇ | ਨਿਗਮ ਦੀ ਟੀਮ ਨੇ ਪੁਲਿਸ ਬਲ ਦੇ ਨਾਲ ਮਿਲ ਕੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਉਲੰਘਣਾ ਕਰਨ ਵਾਲੇ ਹੋਟਲਾਂ ਵਿੱਚ ਬਣੇ ਗੈਰ-ਕਾਨੂੰਨੀ ਕਮਰਿਆਂ ਨੂੰ ਸੀਲ ਕੀਤਾ | ਜਿਨਾਂ ਹੋਟਲਾਂ 'ਤੇ ਕਾਰਵਾਈ ਹੋਈ, ਉਨਾਂ ਵਿੱਚ ਮਹਾਰਾਜਾ ਹੋਟਲ, ਵਿਕਰਾਂਤ ਹੋਟਲ, ਨੀਲਕੰਠ ਹੋਟਲ, ਸਰਤਾਜ ਹੋਟਲ, ਹੋਟਲ ਸਿਟੀ ਸੈਂਟਰ, ਹੋਟਲ ਗ੍ਰੀਟਵੈਲ ਸਮੇਤ ਹੋਰ ਕਈ ਹੋਟਲ ਸ਼ਾਮਲ ਹਨ | ਗੌਰਤਲਬ ਹੈ ਕਿ ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਕੇ ਬਣੇ ਹੋਟਲਾਂ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਯਾਚਿਕਾ ਦਾਇਰ ਹੈ, ਜਿਸ 'ਤੇ ਸੁਣਵਾਈ ਜਾਰੀ ਹੈ | ਨਗਰ ਨਿਗਮ ਵੱਲੋਂ 7 ਅਪ੍ਰੈਲ ਨੂੰ ਆਪਣਾ ਜਵਾਬ ਦਰਜ ਕਰਵਾਇਆ ਜਾਣਾ ਹੈ, ਜਿਸ ਤੋਂ ਪਹਿਲਾਂ ਇਹ ਕਾਰਵਾਈ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਐਵੀਐਮ ਗਲੋਬਲ ਸਕੂਲ ਦੇ ਅਧਿਆਪਕਾਂ ਨੇ ਸੁਰੱਖਿਅਤ ਵਾਤਾਵਰਨ ਪਹਿਲਕਦਮੀ 'ਚ ਲਿਆ ਹਿੱਸਾ <br/> ਅਗਲੀ ਖ਼ਬਰ ਐਕਸਾਈਜ਼ ਡਿਊਟੀ ਦੀ ਰਾਹਤ ਨਾਲ ਪੈਟਰੋਲ ਪੰਪਾਂ 'ਤੇ ਘਟੀਆਂ ਲੰਬੀਆਂ ਲਾਈਨਾਂ <br/>
Ad Position 24