17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਕਸਾਈਜ਼ ਡਿਊਟੀ ਦੀ ਰਾਹਤ ਨਾਲ ਪੈਟਰੋਲ ਪੰਪਾਂ 'ਤੇ ਘਟੀਆਂ ਲੰਬੀਆਂ ਲਾਈਨਾਂ <br/>

Ad Position 21
No active advertisement
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ਿਵ ਸ਼ਰਮਾ)-ਪੱਛਮੀ ਏਸ਼ੀਆ ਵਿਚ 1 ਮਹੀਨੇ ਤੋਂ ਚੱਲ ਰਹੀ ਜੰਗ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਜਿਥੇ ਤੇਲ ਕੰਪਨੀਆਂ ਨੂੰ ਰੋਜ਼ਾਨਾ ਭਾਰੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਕਈ ਪੈਟਰੋਲ ਪੰਪਾਂ 'ਤੇ ਤੇਲ ਸਪਲਾਈ ਨੂੰ ਲੈ ਕੇ ਵਿਘਨ ਪੈ ਰਿਹਾ ਸੀ ਪਰ ਹੁਣ ਕੇਂਦਰ ਸਰਕਾਰ ਵਲੋਂ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਤੇਲ ਸਪਲਾਈ ਆਮ ਵਾਂਗ ਬਹਾਲ ਹੋਣ ਲੱਗ ਪਈ ਹੈ ਤੇ ਹੁਣ ਤੇਲ ਪਵਾਉਣ ਵਾਲੇ ਲੋਕਾਂ ਦੀਆਂ ਲਾਈਨਾਂ ਨਜ਼ਰ ਨਹੀਂ ਆ ਰਹੀਆਂ | ਜਦੋਂ ਦੀ ਜੰਗ ਸ਼ੁਰੂ ਹੋਈ ਹੈ ਤਾਂ ਉਸ ਤੋਂ ਬਾਅਦ ਤੇਲ ਕੀਮਤਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸੀ ਤੇ ਸੋਸ਼ਲ ਮੀਡੀਆ 'ਤੇ ਤਾਲਾਬੰਦੀ ਲੱਗਣ ਦੀਆਂ ਗ਼ਲਤ ਅਫ਼ਵਾਹਾਂ ਵੀ ਉਡਦੀਆਂ ਰਹੀਆਂ ਸਨ, ਜਿਸ ਕਰਕੇ ਲੋਕਾਂ ਵਿਚ ਘਬਰਾਹਟ ਦਾ ਮਾਹੌਲ ਬਣ ਗਿਆ ਸੀ ਤਾਂ ਇਸ ਨਾਲ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗਣ ਲੱਗ ਪਈਆਂ ਸੀ | ਲੋਕਾਂ ਵਿਚ ਉਸ ਵੇਲੇ ਜ਼ਿਆਦਾ ਘਬਰਾਹਟ ਹੋਈ ਸੀ ਤਾਂ ਜਦੋਂ ਵੱਡੇ ਖਪਤਕਾਰਾਂ ਲਈ ਡੀਜ਼ਲ 22 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਸੀ ਤੇ ਪ੍ਰੀਮੀਅਮ ਪੈਟਰੋਲ ਵੀ ਕਰੀਬ 2.25 ਰੁਪਏ ਪ੍ਰਤੀ ਲੀਟਰ ਦੇ ਕਰੀਬ ਮਹਿੰਗਾ ਹੋ ਗਿਆ ਸੀ ਤਾਂ ਸ਼ਾਇਦ ਆਮ ਪੈਟਰੋਲ, ਡੀਜ਼ਲ ਦੀ ਕੀਮਤ ਵਿਚ ਵੀ ਵਾਧਾ ਹੋ ਸਕਦਾ ਹੈ ਚਾਹੇ ਇਹ ਵਾਧਾ ਅਪ੍ਰੈਲ ਮਹੀਨੇ ਵਿਚ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਕਰਕੇ ਹੋਣ ਦੀ ਸੰਭਾਵਨਾ ਨਹੀਂ ਸੀ, ਪਰ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਕਰਕੇ ਤੇਲ ਦੀ ਆਮਦ ਘਟਣ ਕਰਕੇ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਵਿਚ 20 ਤੋਂ 22 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਉਠਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ | ਜਦੋਂ ਹੁਣ ਕੇਂਦਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਉਪਰ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਹੈ ਤਾਂ ਉਸ ਨਾਲ ਤੇਲ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਹੁਣ ਤੇਲ ਕੰਪਨੀਆਂ ਵਲੋਂ ਘੱਟ-ਘੱਟ ਵਿਧਾਨ ਸਭਾ ਚੋਣਾਂ ਕਰਕੇ 29 ਅਪ੍ਰੈਲ ਤੱਕ ਤੇਲ ਕੀਮਤਾਂ ਵਿਚ ਵਾਧੇ ਦੇ ਆਸਾਰ ਨਹੀਂ ਹਨ | ਨਿੱਜੀ ਤੇਲ ਕੰਪਨੀਆਂ ਨਾਇਰਾ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕਰਨ ਤੋਂ ਬਾਅਦ ਕੇਂਦਰ ਵਲੋਂ ਸਰਕਾਰੀ ਤੇਲ ਕੰਪਨੀਆਂ ਲਈ ਐਕਸਾਈਜ਼ ਡਿਊਟੀ ਘਟਾ ਕੇ ਰਾਹਤ ਦਿੱਤੀ ਗਈ ਹੈ | ਇਕ ਮਹੀਨੇ ਵਿਚ ਹੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 118 ਡਾਲਰ ਪ੍ਰਤੀ ਬੈਰਲ ਪੁੱਜ ਗਈ ਹੈ | ਇਸ ਸਮੇਂ ਦੌਰਾਨ ਭਾਰਤ ਨੂੰ ਰੂਸ ਤੋਂ ਸਸਤਾ ਤੇਲ ਮਿਲਣ ਕਾਰਨ ਵੀ ਉਨ੍ਹਾਂ ਨੂੰ ਭਾਰੀ ਮੁਨਾਫ਼ਾ ਹੋਇਆ ਸੀ | ਹੁਣ ਪਹਿਲੀ ਅਪ੍ਰੈਲ ਨੂੰ ਕਣਕ ਦੀ ਕਟਾਈ ਹੋਣੀ ਹੈ ਤਾਂ ਤੇਲ ਕੰਪਨੀਆਂ ਵਲੋਂ ਡੀਜ਼ਲ ਦੀ ਸਪਲਾਈ ਵਿਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ | ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਅੱਜ ਤੇਲ ਦੀ ਸਪਲਾਈ ਆਮ ਹੋਣ ਲੱਗ ਪਈ ਹੈ ਅਤੇ ਤੇਲ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਪੇਸ਼ੀ ਤੋਂ ਪਹਿਲਾਂ ਨਿਗਮ ਦੀ ਸਖ਼ਤ ਕਾਰਵਾਈ <br/> ਅਗਲੀ ਖ਼ਬਰ ਗੈਂਗਸਟਰਵਾਦ ਦੇ ਖ਼ਿਲਾਫ਼ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ ਭਾਰੀ ਸਮਰਥਨ-ਬਲਤੇਜ ਪੰਨੂ
Ad Position 24