15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੜਕ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ, ਦੋ ਜ਼ਖ਼ਮੀ

ਸੜਕ ਹਾਦਸੇ ’ਚ ਤਿੰਨ ਜਣਿਆਂ ਦੀ ਮੌਤ, ਦੋ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 17-08-2026

ਚੌਲਾਂਗ (ਹੁਸ਼ਿਆਰਪੁਰ), 16 ਅਗਸਤ (ਸੁਖਦੇਵ ਸਿੰਘ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਜਹੂਰਾ ਫ਼ਾਟਕ ਨਜ਼ਦੀਕ  ਅੱਜ ਬਾਅਦ ਦੁਪਹਿਰ ਇਕ ਕਾਰ ਨੰਬਰ  ਜੇ. ਕੇ. 01 ਬੀ. ਸੀ. 8358  ਜੋ ਜਲੰਧਰ ਤੋਂ ਜੰਮੂ ਵੱਲ ਜਾ ਰਹੀ ਸੀ। ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਤੇ ਸਫ਼ੈਦੇ ਦੇ ਦਰਖਤ ਵਿਚ ਜਾ ਵੱਜੀ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਸਫ਼ੈਦੇ ਦੇ ਦਰਖਤ ਨਾਲ ਬੈਠੇ ਨਾਖਾਂ ਵੇਚਦੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਸ਼ਕੂਰ ਜ਼ਿਲ੍ਹਾ ਜਲੰਧਰ ਕਾਰ ਤੇ ਸਫ਼ੈਦੇ ਵਿਚਕਾਰ ਆ ਕੇ ਦਮ ਤੋੜ ਗਿਆ। ਕਾਰ ਵਿਚ ਚਾਰ ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਵਿਖੇ ਭੇਜਿਆ ਗਿਆ ਹੈ। ਹਾਦਸੇ ਬਾਰੇ ਅਗਲੀ ਕਾਰਵਾਈ ਸ਼ਲਿੰਦਰ ਸਿੰਘ ਐਸ. ਆਈ. ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਕਰ ਰਹੇ ਹਨ। ਕਾਰ ਸਵਾਰ ਵਿਅਕਤੀਆਂ ਦਾ ਨਾਂਅ ਤੇ ਪਤਾ ਅਜੇ ਨਹੀਂ ਚਲ ਸਕਿਆ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਰੇਲਵੇ ਪ੍ਰਾਜੈਕਟਾਂ ਲਈ ਕੇਂਦਰ ਵਲੋਂ 3725 ਕਰੋੜ ਦੀ ਰਾਸ਼ੀ ਮਨਜ਼ੂਰ-ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਗੱਗੋਮਾਹਲ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਉਣ ਦੀ ਅੱਤਵਾਦੀ ਸਾਜ਼ਿਸ਼ ਨਾਕਾਮ
Ad Position 24