ਡਾ. ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟਸ ਆਫ ਅਮਰੀਕਾ ਵਰਲਡ ਰਿਕਾਰਡ ’ਚ ਦਰਜ
ਜਲੰਧਰ, 16 ਅਗਸਤ (ਅਜੀਤ ਬਿਊਰੋ)- ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਸਵਰਗੀ ਲੇਖਕ ਡਾਕਟਰ ਸਰੂਪ ਸਿੰਘ ਅਲੱਗ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟ ਆਫ਼ ਅਮਰਿਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਿਚ ਲਿਖੀ ਇਹ ਪੁਸਤਕ ਸੰਗਤਾਂ ਵਿਚ ਤੇ ਸਮੁੱਚੀ ਸਿੱਖ ਕੌਮ ਵਿਚ ਬਹੁਤ ਮਕਬੂਲ ਹੋਈ ਹੈ।
ਜਲੰਧਰ, 16 ਅਗਸਤ (ਅਜੀਤ ਬਿਊਰੋ)- ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਸਵਰਗੀ ਲੇਖਕ ਡਾਕਟਰ ਸਰੂਪ ਸਿੰਘ ਅਲੱਗ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਹਰਿਮੰਦਰ ਦਰਸ਼ਨ’ ਯੂਨਾਈਟਡ ਸਟੇਟ ਆਫ਼ ਅਮਰਿਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਹੋ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਿਚ ਲਿਖੀ ਇਹ ਪੁਸਤਕ ਸੰਗਤਾਂ ਵਿਚ ਤੇ ਸਮੁੱਚੀ ਸਿੱਖ ਕੌਮ ਵਿਚ ਬਹੁਤ ਮਕਬੂਲ ਹੋਈ ਹੈ। ਇਸ ਸਨਮਾਨ ਨਾਲ ਜਿੱਥੇ ਇਸ ਪੁਸਤਕ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਿਚ ਵਾਧਾ ਕੀਤਾ ਉਥੇ ਨਾਲ ਹੀ ਪੰਜਾਬੀ ਮਾਂ ਬੋਲੀ ਨੂੰ ਵੀ ਮਾਣ ਬਖਸ਼ਿਆ ਹੈ। ਇਹ ਪੁਸਤਕ ਪੰਜਾਬੀ ਮਾਂ ਬੋਲੀ ਦੀ ਪਹਿਲੀ ਪੁਸਤਕ ਹੈ ਜਿਸ ਦੇ ਹੁਣ ਤੱਕ 226 ਰੀਪਰਿੰਟ ਹੋ ਚੁੱਕੇ ਹਨ ਜੋ ਕਿ ਇਕ ਵਿਸ਼ਵ ਰਿਕਾਰਡ ਹੈ। ਇਹ ਪੁਸਤਕ ਪਹਿਲੇ ਵੀ ਕਈ ਰਿਕਾਰਡ ਬੁੱਕਾਂ ਵਿਚ ਆਪਣੀ ਨਾਂਅ ਦਰਜ ਕਰਵਾ ਚੁੱਕੀ ਹੈ।