15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਅਟਾਰੀ ਸਰਹੱਦ ’ਤੇ ਮਹਾਤਮਾ ਗਾਂਧੀ ਦੀ ਐੱਲ.ਈ.ਡੀ. ਤਸਵੀਰ ਪਾਕਿਸਤਾਨ ਵਾਲੇ ਪਾਸੇ ਵੀ ਚਮਕੇਗੀ

ਅਟਾਰੀ ਸਰਹੱਦ ’ਤੇ ਮਹਾਤਮਾ ਗਾਂਧੀ ਦੀ ਐੱਲ.ਈ.ਡੀ. ਤਸਵੀਰ ਪਾਕਿਸਤਾਨ ਵਾਲੇ ਪਾਸੇ ਵੀ ਚਮਕੇਗੀ

Ad Position 21
No active advertisement
ਅਜੀਤ ਡੈਸਕ 17-08-2026

ਡੀ.ਜੀ. ਬੀ. ਐੱਸ. ਐੱਫ. ਵਲੋਂ ਉਦਘਾਟਨ
ਅਟਾਰੀ ਸਰਹੱਦ (ਅੰਮ੍ਰਿਤਸਰ), 16 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੇ ਮਹਾਤਮਾ ਗਾਂਧੀ ਦੀ ਐੱਲ. ਈ. ਡੀ. ਤਸਵੀਰ ਚਲਾਉਣ ਦਾ ਉਦਘਾਟਨ ਕੀਤਾ । ਇਸ ਤੋਂ ਪਹਿਲਾਂ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਰੇਂਜਰਾਂ ਵਲੋਂ ਬਣਾਏ ਗਏ ਨਵੇਂ ਦਰਸ਼ਕ ਗੈਲਰੀ ਦੀ ਸ਼ੁਰੂਆਤ ਕਰਨ ਸਮੇਂ ਮੁਹੰਮਦ ਅਲੀ ਜਿਨਾਹ ਦੀ ਐੱਲ. ਈ. ਡੀ. ਵਾਲੀ ਤਸਵੀਰ ਭਾਰਤ ਵੱਲ ਮੂੰਹ ਕਰਕੇ ਪਾਕਿਸਤਾਨ ਵਲੋਂ ਲਗਾਈ ਗਈ ਸੀ ਜਿਸ ਦੇ ਮੱਦੇਨਜ਼ਰ ਭਾਰਤ ਸਰਕਾਰ ਤੇ ਡੀ. ਜੀ. ਬੀ. ਐੱਸ. ਐੱਫ. ਨੇ ਭਾਰਤੀ ਖੇਤਰ ਅੰਦਰ ਬਣੀ ਨਵੀਂ ਦਰਸ਼ਨ ਗੈਲਰੀ ਦੇ ਵਿਚਕਾਰ ਸਭ ਤੋਂ ਉੱਪਰਲੀ ਮੰਜ਼ਿਲ ’ਤੇ ਮਹਾਤਮਾ ਗਾਂਧੀ ਦੀ ਐੱਲ. ਈ. ਡੀ. ਤਸਵੀਰ ਨੂੰ ਸ਼ੁਰੂ ਕਰਨ ਲਈ ਰਸਮੀ ਤੌਰ ’ਤੇ 15 ਅਗਸਤ ’ਤੇ ਅਟਾਰੀ ਸਰਹੱਦ ਪਹੁੰਚ ਕੇ ਉਦਘਾਟਨ ਕੀਤਾ। ਦੱਸਣ ਯੋਗ ਹੈ ਕਿ ਐੱਲ.ਈ.ਡੀ. ਵਾਲੀ ਮਹਾਤਮਾ ਗਾਂਧੀ ਦੀ ਤਸਵੀਰ ਪਾਕਿਸਤਾਨ ਵਾਲੇ ਪਾਸੇ ਵੀ ਦਰਸ਼ਕਾਂ ਨੂੰ ਤੇ ਪਾਕਿਸਤਾਨ ਰੇਂਜਰਾਂ ਨੂੰ ਸਾਫ਼ ਵਿਖਾਈ ਦੇਵੇਗੀ ਉਥੇ ਹੀ ਭਾਰਤੀ ਗੈਲਰੀ ਵਿਚ ਝੰਡੇ ਦੀ ਰਸਮ ਰੋਜਾਨਾ ਸ਼ਾਮ ਵੇਖਣ ਲਈ ਹਜ਼ਾਰਾਂ ਦਰਸ਼ਕਾਂ ਲਈ ਵੀ ਇਹ ਤਸਵੀਰ ਖਿੱਚ ਦਾ ਕੇਂਦਰ ਬਣੇਗੀ । ਭਾਰਤੀ ਦਰਸ਼ਨ  ਗੈਲਰੀ ਦੇ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਲੱਗਣ ਵਾਲੀ ਜਗ੍ਹਾ ਦੇ ਬਿਲਕੁਲ ਥੱਲੇ ਜਵਾਨਾਂ ਦੀ ਟੁਕੜੀ ਦਾ ਵੀ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ।  ਇਸ ਮੌਕੇ ਡੀ.ਜੀ. ਬੀ. ਐੱਸ. ਐੱਫ. ਨਾਲ ਡਾਕਟਰ ਅਤੁਲ ਫੁੱਲ ਜਲੇ ਆਈ. ਜੀ. ਪੰਜਾਬ, ਐੱਸ. ਐੱਸ. ਚੰਡੇਲ ਡੀ. ਆਈ. ਜੀ. ਅੰਮ੍ਰਿਤਸਰ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।  

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਵਿੱਦਿਅਕ ਅਦਾਰੇ ਕੱਲ੍ਹ ਰਹਿਣਗੇ ਬੰਦ ਅਗਲੀ ਖ਼ਬਰ ਪੰਜਾਬ ਭਾਜਪਾ ਵਲੋਂ 36 ਜ਼ਿਲ੍ਹਿਆਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ
Ad Position 24