15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪੰਜਾਬ ਭਾਜਪਾ ਵਲੋਂ 36 ਜ਼ਿਲ੍ਹਿਆਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ

ਪੰਜਾਬ ਭਾਜਪਾ ਵਲੋਂ 36 ਜ਼ਿਲ੍ਹਿਆਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ

Ad Position 21
No active advertisement
ਅਜੀਤ ਡੈਸਕ 17-08-2026

ਅਸ਼ਵਨੀ ਸੇਖੜੀ ਨੂੰ ਅੰਮ੍ਰਿਤਸਰ ਦਿਹਾਤੀ, ਰਾਕੇਸ਼ ਰਾਠੌਰ ਨੂੰ ਅੰਮ੍ਰਿਤਸਰ ਸ਼ਹਿਰੀ, ਰਵੀਕਰਨ ਸਿੰਘ ਕਾਹਲੋਂ ਨੂੰ ਬਟਾਲਾ, ਕਰਮਜੀਤ ਕੌਰ ਚੌਧਰੀ ਨੂੰ ਜਲੰਧਰ ਦਿਹਾਤੀ (ਦੱਖਣੀ),
ਸੁਸ਼ੀਲ ਰਿੰਕੂ ਨੂੰ ਮਲੇਰਕੋਟਲਾ, ਜਤਿੰਦਰ ਮਿੱਤਲ ਨੂੰ ਐਸ.ਏ.ਐਸ. ਨਗਰ (ਮੁਹਾਲੀ), ਡਾ. ਸੁਭਾਸ਼ ਸ਼ਰਮਾ ਨੂੰ ਨਵਾਂਸ਼ਹਿਰ ਅਤੇ ਰਣਜੀਤ ਸਿੰਘ ਗਿੱਲ ਨੂੰ ਰੋਪੜ ਦਾ ਲਗਾਇਆ ਇੰਚਾਰਜ
ਚੰਡੀਗੜ੍ਹ, 16 ਅਗਸਤ (ਸੰਦੀਪ ਕੁਮਾਰ ਮਾਹਨਾ) –ਪੰਜਾਬ ’ਚ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਸਰਗਰਮ ਕਰਨ ਅਤੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਵੱਡੀ ਜਥੇਬੰਦਕ ਕਵਾਇਦ ਕੀਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸੂਬੇ ਦੇ ਸਾਰੇ 36 ਸੰਗਠਨਾਤਮਕ ਜ਼ਿਲ੍ਹਿਆਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਅਸ਼ਵਨੀ ਸੇਖੜੀ ਅਤੇ ਸਹਿ-ਇੰਚਾਰਜ ਅਜੈਬੀਰਪਾਲ ਸਿੰਘ ਰੰਧਾਵਾ, ਅੰਮ੍ਰਿਤਸਰ ਦਿਹਾਤੀ-2 ਦੇ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਤੇ ਸਹਿ-ਇੰਚਾਰਜ ਮਾਨਵ ਤਨੇਜਾ ਅਤੇ ਅੰਮ੍ਰਿਤਸਰ ਸ਼ਹਿਰੀ ਦੇ ਇੰਚਾਰਜ ਰਾਕੇਸ਼ ਰਾਠੌਰ ਤੇ ਸਹਿ-ਇੰਚਾਰਜ ਅਨਿਲ ਵਾਸੂਦੇਵਾ ਨਿਯੁਕਤ ਕੀਤੇ ਗਏ ਹਨ। ਬਰਨਾਲਾ ਦੇ ਇੰਚਾਰਜ ਨਿਪੁਨ ਸ਼ਰਮਾ ਅਤੇ ਸਹਿ-ਇੰਚਾਰਜ ਓਂਕਾਰ ਸਿੰਘ ਸਿੱਧੂ, ਬਟਾਲਾ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਅਤੇ ਸਹਿ-ਇੰਚਾਰਜ ਵਿਜੈ ਸ਼ਰਮਾ (ਪਠਾਨਕੋਟ), ਬਠਿੰਡਾ ਦਿਹਾਤੀ ਦੇ ਇੰਚਾਰਜ ਸੁਰਜੀਤ ਜਿਆਣੀ ਅਤੇ ਸਹਿ-ਇੰਚਾਰਜ ਰਾਜੇਸ਼ ਪਟੇਹਲਾ ਅਤੇ ਬਠਿੰਡਾ ਸ਼ਹਿਰੀ ਦੇ ਇੰਚਾਰਜ ਮਨਜੀਤ ਸਿੰਘ ਰਾਏ ਤੇ ਸਹਿ-ਇੰਚਾਰਜ ਵੰਦਨਾ ਸਾਂਗਵਾਲ ਨਿਯੁਕਤ ਕੀਤੇ ਗਏ ਹਨ। ਫਰੀਦਕੋਟ ਦੀ ਇੰਚਾਰਜ ਮੋਨਾ ਜੈਸਵਾਲ ਅਤੇ ਸਹਿ-ਇੰਚਾਰਜ ਸੁਬੋਧ ਵਰਮਾ, ਜਦਕਿ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਕੇ.ਡੀ. ਭੰਡਾਰੀ ਹੋਣਗੇ। ਫ਼ਾਜ਼ਿਲਕਾ ਦੇ ਇੰਚਾਰਜ ਸਤੀਸ਼ ਅਸੀਜਾ ਤੇ ਸਹਿ-ਇੰਚਾਰਜ ਦੇਵੇਂਦਰ ਬਜਾਜ, ਫਿਰੋਜ਼ਪੁਰ ਦੇ ਇੰਚਾਰਜ ਜੀਵਨ ਗੁਪਤਾ ਤੇ ਸਹਿ-ਇੰਚਾਰਜ ਵਿਜੈ ਸ਼ਰਮਾ (ਮੋਗਾ) ਅਤੇ ਗੁਰਦਾਸਪੁਰ ਦੇ ਇੰਚਾਰਜ ਹਰਵਿੰਦਰ ਸਿੰਘ ਸੰਧੂ ਤੇ ਸਹਿ-ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਨਿਯੁਕਤ ਕੀਤੇ ਗਏ ਹਨ। ਹੁਸ਼ਿਆਰਪੁਰ ਦੇ ਇੰਚਾਰਜ ਸੁਸ਼ਲੀ ਸ਼ਰਮਾ ਤੇ ਸਹਿ-ਇੰਚਾਰਜ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੁਸ਼ਿਆਰਪੁਰ ਦਿਹਾਤੀ ਦੇ ਇੰਚਾਰਜ ਰਾਕੇਸ਼ ਸ਼ਰਮਾ ਹੋਣਗੇ। ਜਗਰਾਉਂ ਦੇ ਇੰਚਾਰਜ ਅਨਿਲ ਸੱਚਰ ਤੇ ਸਹਿ-ਇੰਚਾਰਜ ਰਣਜੀਤ ਸਿੰਘ ਪੰਵਾਰ, ਜਲੰਧਰ ਦਿਹਾਤੀ (ਉੱਤਰ) ਦੇ ਇੰਚਾਰਜ ਪੁਸ਼ਪਿੰਦਰ ਸਿੰਘਲ, ਜਲੰਧਰ ਦਿਹਾਤੀ (ਦੱਖਣੀ) ਦੀ ਇੰਚਾਰਜ ਕਰਮਜੀਤ ਕੌਰ ਚੌਧਰੀ ਤੇ ਸਹਿ-ਇੰਚਾਰਜ ਅਜੈ ਕੌਸ਼ਲ ਸੇਤੂ ਅਤੇ ਜਲੰਧਰ ਸ਼ਹਿਰੀ ਦੇ ਇੰਚਾਰਜ ਸੂਰਜ ਭਾਰਦਵਾਜ ਤੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ ਨਿਯੁਕਤ ਕੀਤੇ ਗਏ ਹਨ। ਕਪੂਰਥਲਾ ਦੇ ਇੰਚਾਰਜ ਮਨਜੀਤ ਸਿੰਘ ਮੰਨਾ ਤੇ ਸਹਿ-ਇੰਚਾਰਜ ਮੀਨੂ ਸੇਠੀ ਅਤੇ ਖੰਨਾ ਦੇ ਇੰਚਾਰਜ ਅਮਰਜੀਤ ਸਿੰਘ ਅਮਰੀ ਤੇ ਸਹਿ-ਇੰਚਾਰਜ ਤੇਜਿੰਦਰ ਸਿੰਘ ਸਰੀਨ ਹੋਣਗੇ। ਲੁਧਿਆਣਾ ਦਿਹਾਤੀ ਦੇ ਇੰਚਾਰਜ ਗੇਜਾ ਰਾਮ ਵਾਲਮੀਕੀ ਤੇ ਸਹਿ-ਇੰਚਾਰਜ ਰਾਕੇਸ਼ ਕੁਮਾਰ ਗੁਪਤਾ ਅਤੇ ਲੁਧਿਆਣਾ ਸ਼ਹਿਰੀ ਦੇ ਇੰਚਾਰਜ ਦਿਆਲ ਸਿੰਘ ਸੋਢੀ ਤੇ ਸਹਿ-ਇੰਚਾਰਜ ਸੁਸ਼ੀਲ ਰਾਣਾ ਨਿਯੁਕਤ ਕੀਤੇ ਗਏ ਹਨ। ਮਲੇਰਕੋਟਲਾ ਦੇ ਇੰਚਾਰਜ ਸੁਸ਼ੀਲ ਰਿੰਕੂ ਅਤੇ ਸਹਿ-ਇੰਚਾਰਜ ਮੇਜਰ ਸਿੰਘ ਦੇਤਵਾਲ ਹੋਣਗੇ। ਮਾਨਸਾ ਦੇ ਇੰਚਾਰਜ ਕੇ.ਕੇ. ਮਲਹੋਤਰਾ ਤੇ ਸਹਿ-ਇੰਚਾਰਜ ਰਿਸ਼ੀਪਾਲ ਖੇੜਾ, ਮੋਗਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਤੇ ਸਹਿ-ਇੰਚਾਰਜ ਕੰਵਰਵੀਰ ਸਿੰਘ ਟੋਹੜਾ ਅਤੇ ਐਸਏਐਸ ਨਗਰ (ਮੁਹਾਲੀ) ਦੇ ਇੰਚਾਰਜ ਜਤਿੰਦਰ ਮਿੱਤਲ ਤੇ ਸਹਿ-ਇੰਚਾਰਜ ਰਮਨ ਪੱਬੀ ਨਿਯੁਕਤ ਕੀਤੇ ਗਏ ਹਨ। ਮੁਕਤਸਰ ਦੇ ਇੰਚਾਰਜ ਰੰਜਨ ਕਾਮਰਾ, ਨਵਾਂਸ਼ਹਿਰ ਦੇ ਇੰਚਾਰਜ ਡਾ. ਸੁਭਾਸ਼ ਸ਼ਰਮਾ ਤੇ ਸਹਿ-ਇੰਚਾਰਜ ਸਰਬਜੀਤ ਸਿੰਘ ਮੱਕੜ ਅਤੇ ਪਠਾਨਕੋਟ ਦੇ ਇੰਚਾਰਜ ਰਾਜੇਸ਼ ਹਨੀ ਹੋਣਗੇ। ਪਟਿਆਲਾ ਦਿਹਾਤੀ (ਉੱਤਰੀ) ਦੇ ਇੰਚਾਰਜ ਐਸ.ਕੇ. ਦੇਵ ਤੇ ਸਹਿ-ਇੰਚਾਰਜ ਜਤਿੰਦਰ ਸਿੰਘ ਅਟਵਾਲ, ਪਟਿਆਲਾ ਦਿਹਾਤੀ (ਦੱਖਣੀ) ਦੀ ਇੰਚਾਰਜ ਜੈਸਮੀਨ ਸੰਧਾਵਾਲੀਆ ਤੇ ਸਹਿ-ਇੰਚਾਰਜ ਪ੍ਰਦੀਪ ਗਰਗ ਅਤੇ ਪਟਿਆਲਾ ਸ਼ਹਿਰੀ ਦੇ ਇੰਚਾਰਜ ਵਿਨੈ ਸ਼ਰਮਾ ਨਿਯੁਕਤ ਕੀਤੇ ਗਏ ਹਨ। ਰੋਪੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਤੇ ਸਹਿ-ਇੰਚਾਰਜ ਭੁਪਿੰਦਰ ਸਿੰਘ ਚੀਮਾ, ਸੰਗਰੂਰ-1 ਦੇ ਇੰਚਾਰਜ ਮੰਗਤ ਰਾਏ ਬਾਂਸਲ ਤੇ ਸਹਿ-ਇੰਚਾਰਜ ਦਿਨੇਸ਼ ਸਰਪਾਲ, ਸੰਗਰੂਰ-2 ਦੇ ਇੰਚਾਰਜ ਹਰਮਿੰਦਰ ਸਿੰਘ ਜੱਸੀ ਤੇ ਸਹਿ-ਇੰਚਾਰਜ ਜਗਦੀਪ ਸਿੰਘ ਨਕਈ ਅਤੇ ਤਰਨ ਤਾਰਨ ਦੇ ਇੰਚਾਰਜ ਨਰੇਸ਼ ਸ਼ਰਮਾ ਤੇ ਸਹਿ-ਇੰਚਾਰਜ ਸੁਖਵਿੰਦਰ ਸਿੰਘ ਪਿੰਟੂ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਅਟਾਰੀ ਸਰਹੱਦ ’ਤੇ ਮਹਾਤਮਾ ਗਾਂਧੀ ਦੀ ਐੱਲ.ਈ.ਡੀ. ਤਸਵੀਰ ਪਾਕਿਸਤਾਨ ਵਾਲੇ ਪਾਸੇ ਵੀ ਚਮਕੇਗੀ ਅਗਲੀ ਖ਼ਬਰ ਆਜ਼ਾਦੀ ਤਾਂ ਹੀ ਸਾਰਥਕ ਹੈ, ਜਦੋਂ ਸਾਡੇ ਨੌਜਵਾਨ ਨਸ਼ੇ ਵਰਗੀਆਂ ਆਦਤਾਂ ਤੋਂ ਮੁਕਤ ਹੋਣਗੇ-ਰਾਜਪਾਲ ਕਟਾਰੀਆ
Ad Position 24