19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਾਬਾ ਘੋਰੀ ਵਾਲੀ ਸੜਕ ਕਿਨਾਰੇ ਨਿਗਮ ਕਰਮਚਾਰੀਆਂ ਨੇ ਸੁੱਟੀ ਗਾਰ <br/>

Ad Position 21
No active advertisement
ਅਜੀਤ ਡੈਸਕ 29-03-2026
ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਚੱਲ ਰਹੀ ਸਫ਼ਾਈ ਮੁਹਿੰਮ ਦੀ ਨਾਕਾਮੀ ਇਕ ਵਾਰ ਫਿਰ ਸਾਹਮਣੇ ਆ ਗਈ, ਜਦ ਚਾਂਦ ਸਿਨੇਮਾ ਦੇ ਨੇੜੇ ਬੁੱਢੇ ਦਰਿਆ ਦੇ ਕਿਨਾਰੇ ਬਾਬਾ ਘੋਰੀ ਵਾਲੀ ਸੜਕ 'ਤੇ ਨਿਗਮ ਕਰਮਚਾਰੀਆਂ ਵਲੋਂ ਬੁੱਢੇ ਦਰਿਆ ਵਿਚੋਂ ਕੱਢੀ ਗਈ ਗਾਰ ਸੜਕ ਦੇ ਕਿਨਾਰੇ ਸੁੱਟ ਦਿੱਤੀ ਗਈ, ਜਿਸ ਨਾਲ ਪੂਰੇ ਇਲਾਕੇ ਵਿਚ ਗੰਦਗੀ ਫੈਲ ਗਈ ਹੈ | ਸਥਾਨਕ ਨਿਵਾਸੀਆਂ ਮੁਤਾਬਿਕ ਸਵੇਰ ਸਮੇਂ ਨਿਗਮ ਕਰਮਚਾਰੀ ਗਾਰ ਕੱਢ ਕੇ ਸਿੱਧਾ ਸੜਕ ਦੇ ਕਿਨਾਰੇ ਪਾ ਗਏ | ਲੋਕਾਂ ਵਲੋਂ ਵਿਰੋਧ ਕਰਨ 'ਤੇ ਕੁੱਝ ਸਮੇਂ ਲਈ ਇਹ ਕੰਮ ਰੋਕ ਦਿੱਤਾ ਗਿਆ, ਪਰ ਦੁਪਹਿਰ ਬਾਅਦ ਮੁੜ ਕਰਮਚਾਰੀ ਆਏ ਅਤੇ ਫਿਰ ਉਥੇ ਹੀ ਗਾਰ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ | ਇਸ ਕਾਰਨ ਇਲਾਕੇ ਵਿਚ ਗੰਦਗੀ ਅਤੇ ਬਦਬੂ ਫੈਲ ਰਹੀ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਨੰੂ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਨੰੂ ਇਸ ਸੜਕ 'ਤੇ ਸੈਰ ਕਰਨ ਆਉਂਦੇ ਹਨ, ਪਰ ਹੁਣ ਗਾਰ ਦੇ ਢੇਰਾਂ ਕਾਰਨ ਨਾ ਸਿਰਫ਼ ਰਸਤਾ ਪ੍ਰਭਾਵਿਤ ਹੋਇਆ ਹੈ, ਸਗੋਂ ਇੱਥੋਂ ਮੱਛਰਾਂ ਅਤੇ ਬਿਮਾਰੀਆਂ ਦਾ ਖਤਰਾ ਵੀ ਵੱਧ ਗਿਆ ਹੈ | ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਇਕ ਪਾਸੇ ਨਗਰ ਨਿਗਮ ਵਲੋਂ ਸਫ਼ਾਈ ਮੁਹਿੰਮ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਕਰਮਚਾਰੀ ਖੁਦ ਹੀ ਸੜਕਾਂ ਨੰੂ ਗੰਦਗੀ ਨਾਲ ਭਰ ਰਹੇ ਹਨ | ਇਸ ਨਾਲ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਇਲਾਕਾ ਨਿਵਾਸੀਆਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਕਿਨਾਰੇ ਪਈ ਗਾਰ ਨੰੂ ਤੁਰੰਤ ਹਟਾਇਆ ਜਾਵੇ ਅਤੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ ਦੀ ਮਾਤਾ ਬਲਜੀਤ ਕੌਰ ਨੂੰ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਹਲਕਾ ਪੂਰਬੀ ਵਿਚ ਪੈਦਲ ਰੋਸ ਪ੍ਰਦਰਸ਼ਨ ਮਾਰਚ ਕੱਢਿਆ <br/>
Ad Position 24