ਹੰਬੜਾਂ, 28 ਮਾਰਚ (ਮੇਜਰ ਹੰਬੜਾਂ)-ਪਿੰਡ ਬੀਰਮੀ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ ਗਰੇਵਾਲ ਦੇ ਸਤਿਕਾਰਯੋਗ ਮਾਤਾ ਅਤੇ ਗੁਰਜੋਤ ਸਿੰਘ ਗਰੇਵਾਲ, ਬਲਜੋਤ ਸਿੰਘ ਗਰੇਵਾਲ ਦੇ ਸਤਿਕਾਰਯੋਗ ਦਾਦੀ ਜੀ ਸਰਦਾਰਨੀ ਬਲਜੀਤ ਕੌਰ ਗਰੇਵਾਲ ਪਤਨੀ ਸਾਬਕਾ ਸਰਪੰਚ ਸਵ: ਸੁਖਚੈਨ ਸਿੰਘ ਗਰੇਵਾਲ ਜੋ ਕਿ ਅਚਨਚੇਤ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਸਵ: ਮਾਤਾ ਬਲਜੀਤ ਕੌਰ ਗਰੇਵਾਲ ਨੂੰ ਪਿੰਡ ਬੀਰਮੀ ਵਿਖੇ ਗਰੇਵਾਲ ਪਰਿਵਾਰ, ਸਕੇ ਸਬੰਧੀਆਂ ਤੇ ਇਲਾਕੇ ਦੇ ਵੱਡੀ ਗਿਣਤੀ 'ਚ ਸਰਪੰਚਾਂ ਪੰਚਾਂ ਦੇ ਵੱਡੇ ਇਕੱਠ 'ਚ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਸਵ: ਮਾਤਾ ਬਲਜੀਤ ਕੌਰ ਗਰੇਵਾਲ ਦਾ ਅੰਤਿਮ ਸੰਸਕਾਰ ਪਿੰਡ ਬੀਰਮੀ ਵਿਖੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਪੋਤਰੇ ਬਲਜੋਤ ਸਿੰਘ ਅਤੇ ਗੁਰਜੋਤ ਸਿੰਘ ਗਰੇਵਾਲ ਵਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਜ਼ਦੀਕੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸਵ: ਮਾਤਾ ਬਲਜੀਤ ਕੌਰ ਨੂੰ ਲੋਈ ਭੇਟ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਮਾਤਾ ਜੀ ਬਹੁਤ ਹੀ ਨਿੱਘੇ ਸੁਭਾ ਦੇ ਮਾਲਕ ਸਨ, ਜਿਨ੍ਹਾਂ ਦੇ ਸੰਸਾਰ ਤੋਂ ਚੇਲੇ ਜਾਣ ਦਾ ਬਹੁਤ ਦੁੱਖ ਹੋਇਆ ਹੈ ਤੇ ਮੈਂ ਸਮਝਦਾ ਹਾਂ ਕਿ ਅਸੀਂ ਸਦਾ ਲਈ ਬਜ਼ੁਰਗ ਮਾਤਾ ਬਲਜੀਤ ਕੌਰ ਜੀ ਦੇ ਅਸ਼ੀਰਬਾਦ ਤੋਂ ਵਾਂਝੇ ਹੋ ਗਏ ਹਾਂ | ਇਸ ਮੌਕੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਨੰਬਰਦਾਰ ਕੁਲਦੀਪ ਸਿੰਘ ਰਾਣਾ, ਜਗਦੇਵ ਸਿੰਘ ਗੋਰਾਹੂਰ ਨੇ ਵੀ ਗਰੇਵਾਲ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਮਾਤਾ ਜੀ ਦੇ ਚਲੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਸਮਾਜ ਸੇਵੀ ਗੁਰਨਾਮ ਸਿੰਘ ਝੱਜ, ਹਰਵਿੰਦਰ ਸਿੰਘ ਬਿੰਦਰ ਗਰੇਵਾਲ, ਆੜ੍ਹਤੀ ਜਗਤਾਰ ਸਿੰਘ ਕੈਲੇ, ਨੰਬਰਦਾਰ ਸੁਖਦੀਪ ਸਿੰਘ ਘੋਨਾ ਬੀਰਮੀ, ਨੰਬਰਦਾਰ ਪਰਵਿੰਦਰ ਸਿੰਘ ਬੀਰਮੀ, ਸੀਨੀਅਰ ਆਗੂ ਸੁਖਵਿੰਦਰ ਸਿੰਘ ਭੂੰਦੜੀ, ਭਗਵੰਤ ਸਿੰਘ ਬੀਰਮੀ, ਕੁਲਦੀਪ ਸਿੰਘ ਸੇਖੋਂ, ਆੜ੍ਹਤੀ ਗੁਰਪ੍ਰੀਤ ਸਿੰਘ ਬੀਰਮੀ, ਆੜ੍ਹਤੀ ਵਿਜੇ, ਪ੍ਰਧਾਨ ਹਰਦੀਪ ਸਿੰਘ ਬੀਰਮੀ, ਜਗਦੇਵ ਸਿੰਘ ਬੀਰਮੀ, ਬਾਬਾ ਬਲਜੀਤ ਸਿੰਘ ਗਰੇਵਾਲ, ਗੁਰਸੇਵ ਸਿੰਘ ਗਰੇਵਾਲ, ਰੁਪਿੰਦਰ ਸਿੰਘ ਗਿੱਲ, ਸੈਕਟਰੀ ਬਲਵੰਤ ਸਿੰਘ ਗੋਰਾ ਬੀਰਮੀ, ਸਾਬਕਾ ਸਰਪੰਚ ਬਲਦੇਵ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਡਾ. ਇਕਬਾਲ ਸਿੰਘ ਬਾਸੀਆਂ, ਸਾਬਕਾ ਸਰਪੰਚ ਆਤਮਾ ਸਿੰਘ, ਮੇਜਰ ਸਿੰਘ ਬੀਰਮੀ, ਚੈਂਚਲ ਸਿੰਘ ਗਿੱਲ, ਕੁਲਵੰਤ ਸਿੰਘ ਸੋਨੀ, ਇਕਬਾਲ ਸਿੰਘ ਸਮੇਤ ਹੋਰ ਇਲਾਕੇ ਦੇ ਸਰਪੰਚਾਂ-ਪੰਚਾਂ ਵਲੋਂ ਵੀ ਗਹਿਰਾ ਦੁੱਖ ਪ੍ਰਗਟ ਕੀਤੀ ਗਿਆ |