02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੜਕ 'ਤੇ ਲੱਗੀ ਸਟੇਜ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 03-04-2026
ਲੁਧਿਆਣਾ, 2 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੀਨਾ ਬਾਜ਼ਾਰ ਨੇੜੇ ਸਮਾਗਮ ਲਈ ਲਗਾਈ ਜਾ ਰਹੀ ਸਟੇਜ ਨਾਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖਤ ਆਕਾਸ਼ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 21 ਸਾਲ ਦੇ ਕਰੀਬ ਸੀ | ਆਕਾਸ਼ ਆਪਣੇ ਮੋਟਰਸਾਈਕਲ 'ਤੇ ਮੀਨਾ ਬਾਜ਼ਾਰ ਨੇੜੇ ਜਾ ਰਿਹਾ ਸੀ ਕਿ ਉੱਥੇ ਲੱਗੀ ਸਟੇਜ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ | ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਦੀ ਰਫ਼ਤਾਰ ਥੋੜ੍ਹੀ ਤੇਜ਼ ਸੀ, ਜਿਸ ਕਾਰਨ ਆਕਾਸ਼ ਸੰਤੁਲਨ ਗਵਾ ਬੈਠਾ ਅਤੇ ਸੜਕ 'ਤੇ ਲੱਗੀ ਸਟੇਜ ਵਿਚ ਟਕਰਾ ਗਿਆ | ਸਿੱਟੇ ਵਜੋਂ ਮੌਕੇ 'ਤੇ ਹੀ ਦਮ ਤੋੜ ਗਿਆ | ਉਸ ਦੇ ਸਿਰ 'ਤੇ ਸੱਟ ਲੱਗੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਲਈ ਗਈ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਮਿ੍ਤਕ ਦੇ ਵਾਰਸਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ, ਜਿਸ ਕਾਰਨ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਹਾਂਵੀਰ ਜੈਅੰਤੀ ਮੌਕੇ ਪਾਬੰਦੀ ਦੇ ਬਾਵਜੂਦ ਮੀਟ ਵੇਚਣ ਦੇ ਮਾਮਲੇ 'ਚ ਚਾਰ ਢਾਬਾ ਮਾਲਕ ਕਾਬੂ ਅਗਲੀ ਖ਼ਬਰ 'ਆਪ' ਦੇ ਸਰਪੰਚ ਵਲੋਂ ਦਲਿਤ ਪਰਿਵਾਰ ਦੇ ਘਰ 'ਤੇ ਹਮਲਾ ਕਰਨਾ ਮੰਦਭਾਗਾ-ਸਰੀਂਹ <br/>
Ad Position 24