02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

'ਆਪ' ਦੇ ਸਰਪੰਚ ਵਲੋਂ ਦਲਿਤ ਪਰਿਵਾਰ ਦੇ ਘਰ 'ਤੇ ਹਮਲਾ ਕਰਨਾ ਮੰਦਭਾਗਾ-ਸਰੀਂਹ <br/>

Ad Position 21
No active advertisement
ਅਜੀਤ ਡੈਸਕ 03-04-2026
ਆਲਮਗੀਰ, 2 ਅਪ੍ਰੈਲ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਈਾਪੁਈ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਰਿਸ਼ਤੇਦਾਰ ਸਰਪੰਚ ਵਲੋਂ ਦਲਿਤ ਪਰਿਵਾਰ ਦੇ ਘਰ 'ਤੇ ਹਮਲਾ ਕਰਨਾ ਅਤੇ ਬਾਅਦ ਵਿਚ ਘਰ ਨੂੰ ਅੱਗ ਲਗਾਉਣ ਦੀ ਘਿਣਾਉਣੀ ਹਰਕਤ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਘਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਪੰਪ ਨੂੰ ਪੁੱਟਿਆ ਗਿਆ ਤਾਂ ਕਿ ਅੱਗ ਨਾ ਬੁਝਾਈ ਜਾ ਸਕੇ | ਉਨ੍ਹਾਂ ਨੇ ਪੰਜਾਬ ਦੇ ਗਵਰਨਰ ਕੋਲੋਂ ਅਤੇ ਦੇਸ਼ ਦੇ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਐਸ.ਸੀ, ਐਸ.ਟੀ. ਐਕਟ ਤਹਿਤ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਨਿਖੇਧੀ ਕਰਨ ਵਾਲੇ ਆਗੂਆਂ ਵਿਚ ਬਲਜੀਤ ਸਿੰਘ ਸਾਇਆਂ ਕਲਾਂ ਭਿੰਦਰ ਸਿੰਘ ਲਹਿਰਾ, ਬਲਦੇਵ ਸਿੰਘ ਖ਼ਾਨਪੁਰ, ਬਲਵੀਰ ਸਿੰਘ ਰਾਜਗੜ੍ਹ, ਬੂਟਾ ਸਿੰਘ ਸੰਗੋਵਾਲ, ਅਮਰੀਕ ਸਿੰਘ ਪੋਹੀੜ, ਕਮਲ ਘਈ, ਅਵਤਾਰ ਸਿੰਘ ਗੋਪਾਲਪੁਰ, ਭਗਵਾਨ ਸਿੰਘ ਡੇਹਲੋਂ, ਬਲਵਿੰਦਰ ਸਿੰਘ ਐਸ.ਡੀ.ਓ., ਬਿੰਦਰ ਸਿੰਘ ਐਕਸੀਅਨ, ਬਲਰਾਜ ਸਿੰਘ ਧਾਂਦਰਾ, ਬਲਦੇਵ ਸਿੰਘ ਡੇਹਲੋਂ, ਜੋਗਿੰਦਰ ਸਿੰਘ, ਚਮਕੌਰ ਸਿੰਘ ਲਲਤੋਂ ਕਲਾਂ, ਕਿਰਪਾਲ ਸਿੰਘ ਧਾਂਦਰਾ, ਸੁਰਜੀਤ ਸਿੰਘ ਲਲਤੋਂ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ ਮਾਣਕਵਾਲ, ਸੁਭਾਸ਼ ਕੁਮਾਰ, ਬੂਟਾ ਸਿੰਘ ਸਰੀਂਹ, ਰਾਜਵੀਰ ਸਿੰਘ ਨੂਰਪੁਰ, ਗੁਲਵੰਤ ਸਿੰਘ ਮਲਕਪੁਰ, ਕਰਮਜੀਤ ਸਿੰਘ ਇਯਾਲੀ ਖੁਰਦ, ਅਵਤਾਰ ਸਿੰਘ ਬੱਗੇ, ਨਛੱਤਰ ਸਿੰਘ, ਬਿੰਦਰ ਸਿੰਘ ਸਰੀਂਹ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ 'ਤੇ ਲੱਗੀ ਸਟੇਜ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਨਿਊ ਯੰਗ ਫਾਈਵ ਸਟਾਰ ਕਲੱਬ ਵਲੋਂ ਲਗਾਇਆ 49ਵਾਂ ਵਿਸ਼ਾਲ ਖੂਨਦਾਨ ਕੈਂਪ <br/>
Ad Position 24