02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਨਿਊ ਯੰਗ ਫਾਈਵ ਸਟਾਰ ਕਲੱਬ ਵਲੋਂ ਲਗਾਇਆ 49ਵਾਂ ਵਿਸ਼ਾਲ ਖੂਨਦਾਨ ਕੈਂਪ <br/>

Ad Position 21
No active advertisement
ਅਜੀਤ ਡੈਸਕ 03-04-2026
ਲੁਧਿਆਣਾ, 2 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਨਿਊ ਯੰਗ ਫਾਈਵ ਸਟਾਰ ਕਲੱਬ ਵਲੋਂ ਸ਼੍ਰੀ ਰਜੇਸ਼ ਜੈਨ ਬੋਬੀ ਦੀ ਅਗਵਾਈ ਵਿਚ 49ਵਾਂ ਵਿਸ਼ਾਲ ਖੂਨਦਾਨ ਕੈਂਪ ਕਿੰਗ ਪੈਲੇਸ ਸੁੰਦਰ ਨਗਰ ਵਿਖੇ ਲਗਾਇਆ ਗਿਆ, ਜਿਸ ਵਿਚ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਸਾਥੀਆਂ ਸਮੇਤ ਸ਼ਿਰਕਤ ਕਰਨ ਉਪਰੰਤ ਖੂਨਦਾਨ ਵੀ ਕੀਤਾ | ਨਿਊ ਯੰਗ ਫਾਈਵ ਸਟਾਰ ਕਲੱਬ ਵਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਸ. ਕਾਉਂਕੇ ਨੇ ਕਿਹਾ ਕਿ ਨਿਰਸਵਾਰਥ ਹੋ ਕੇ ਸਮਾਜ ਸੇਵਾ ਕਰ ਰਹੇ ਰਜੇਸ਼ ਜੈਨ ਬੋਬੀ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ ਅਤੇ ਇਸ ਕਾਰਜ 'ਚ ਖੁਦ ਖੂਨਦਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ | ਸ਼੍ਰੀ ਰਜੇਸ਼ ਜੈਨ ਬੋਬੀ ਨੇ ਆਪਣੀ ਟੀਮ ਸਮੇਤ ਸਾਰੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ | ਉਨ੍ਹਾਂ ਖੂਨਦਾਨ ਕਰਨ ਵਾਲੇ ਸਾਰੇ ਦਾਨੀਂ ਸੱਜਣਾ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜਵਿੰਦਰ ਸਿੰਘ ਮਾਂਗਟ, ਤਰੁਣ ਗੋਇਲ, ਧਰਮ ਸਿੰਘ ਬਾਜਵਾ, ਪਿ੍ਤਪਾਲ ਸਿੰਘ ਰੰਧਾਵਾ, ਮਨੂ ਅਟਵਾਲ, ਕਵਲਜੀਤ ਸਿੰਘ, ਰਮਨ ਸਿੱਧੂ, ਰਜਿੰਦਰ ਸਿੰਘ, ਗੁਰਮੀਤ ਸਿੰਘ ਹੈਬੋਵਾਲ, ਪਿ੍ੰਸ ਮਲਹੋਤਰਾ, ਅਮਨਦੀਪ ਸਿੰਘ ਕੋਲੀ, ਮਨਜੀਤ ਸਿੰਘ ਘੈਂਟ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਸਰਪੰਚ ਵਲੋਂ ਦਲਿਤ ਪਰਿਵਾਰ ਦੇ ਘਰ 'ਤੇ ਹਮਲਾ ਕਰਨਾ ਮੰਦਭਾਗਾ-ਸਰੀਂਹ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾਗੱਦੀ ਦਿਵਸ ਤੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ...
Ad Position 24