ਆਲਮਗੀਰ, 2 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਲੋਂ ਐਨ.ਆਈ.ਟੀ. ਦਿੱਲੀ ਦੇ ਸਹਿਯੋਗ ਨਾਲ 'ਇੰਟੈਲੀਜੈਂਸ ਕੰਪਿਊਟੇਸ਼ਨਲ ਐਂਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਫ਼ਾਰ ਸਸਟੇਨਏਬਲ ਡਿਵੈਲਪਮੈਂਟ'' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕਾਲਜ ਆਡੀਟੋਰੀਅਮ ਵਿਚ ਕਰਵਾਇਆ ਗਿਆ¢ਉਕਤ ਕਾਨਫ਼ਰੰਸ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਵਲੋਂ ਕਾਲਜ ਦੀ 70ਵੀਂ ਵਰ੍ਹੇਗੰਢ ਅਤੇ ਸੀ.ਐਸ.ਈ. ਦੇ ਪਹਿਲੇ ਬੈਚ ਦੀ ਸਿਲਵਰ ਜੁਬਲੀ ਦੇ ਸਬੰਧ ਵਿਚ ਕਰਵਾਈ ਗਈ¢ ਇਸ ਕਾਨਫ਼ਰੰਸ ਨੰੂ ਏ.ਐਨ.ਆਰ.ਐਫ਼., ਸੀ.ਐਸ.ਆਈ.ਆਰ., ਆਈ.ਈ. ਅਤੇ ਹੋਰ ਵੱਖ-ਵੱਖ ਉਦਯੋਗਿਕ ਸੰਸਥਾਵਾਂ ਵਲੋਂ ਆਰਥਿਕ ਸਹਿਯੋਗ ਦਿੱਤਾ ਗਿਆ¢ ਸਮਾਗਮ ਦੀ ਸ਼ੁਰੂਆਤ ਦੌਰਾਨ ਕਾਲਜ ਦੇ ਪਿ੍ੰਸੀਪਲ ਡਾ.ਸਹਿਜਪਾਲ ਸਿੰਘ ਨੇ ਮੁੱਖ ਮਹਿਮਾਨਾਂ ਦÏਰਾਨ ਕਿਹਾ ਕਿ ਕੰਪਿਊਟੇਸ਼ਨਲ ਤਕਨਾਲੋਜੀਆਂ ਟਿਕਾਊ ਵਿਕਾਸ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ¢ਮੁੱਖ ਮਹਿਮਾਨ ਡਾ. ਵਿਨੋਦ ਕਰਾਰ ਚੀਫ਼ ਸਾਇੰਟਿਸਟ ਸੀ.ਐਸ.ਆਈ.ਆਰ., ਸੀ.ਆਰ.ਆਰ.ਆਈ. ਦਿੱਲੀ ਨੇ ਆਪਣੇ ਸੰਬੋਧਨ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟਿਕਾਊ ਉਦਯੋਗਿਕ ਪ੍ਰਕਿਰਿਆਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਖੋਜ ਤੇ ਤਕਨਾਲੋਜੀ ਦੇ ਆਪਸੀ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੱਤਾ¢ ਗੈੱਸਟ ਆਫ ਆਨਰ ਵਜੋਂ ਡਾ. ਗੀਤਾ ਸਿੱਕਾ ਡੀਨ ਅਕਾਦਮਿਕ ਐਨ.ਆਈ.ਟੀ ਦਿੱਲੀ, ਡਾ. ਅਰੁਨ ਕੁਮਾਰ ਸਿੰਘ ਮੁਖੀ ਇਲੈਕਟ੍ਰੋਨਿਕਸ ਵਿਭਾਗ ਪੈਕ ਚੰਡੀਗੜ੍ਹ ਨੇ ਨਵੀਨਤਾ ਉਦਯੋਗ ਅਕਾਦਮਿਕ ਸਾਂਝ ਦੀ ਮਹੱਤਤਾ 'ਤੇ ਚਾਨਣਾ ਪਾਇਆ¢ ਇਸ ਮÏਕੇ ਸੀ.ਐਸ.ਈ. ਵਿਭਾਗ ਦੇ ਮੁਖੀ ਡਾ.ਕਿਰਨ ਜੋਤੀ ਨੇ ਕਾਨਫ਼ਰੰਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਵਿਵੇਕ ਥਾਪਰ ਨੇ ਤਿੰਨ ਦਿਨਾਂ ਦੇ ਪ੍ਰੋਗਰਾਮ ਦੀ ਸੰਖੇਪ ਰੂਪ ਰੇਖਾ ਪੇਸ਼ ਕੀਤੀ | ਮਾਹਿਰ ਸਪੀਕਰਾਂ ਵਿਚ ਡਾ. ਦਿਵਿਆ ਅਗਰਵਾਲ, ਸੀ.ਐਸ.ਆਈ.ਆਰ., ਸੀ.ਐਸ.ਆਈ.ਓ. ਚੰਡੀਗੜ੍ਹ ਅਤੇ ਐਪਲ ਕੰਪਨੀ ਦੇ ਮਾਹਿਰ ਪਰਮਿੰਦਰ ਸਿੰਘ ਸੰਧੂ ਸ਼ਾਮਲ ਰਹੇ¢ ਕਾਨਫ਼ਰੰਸ ਕੋਆਰਡੀਨੇਟਰ ਡਾ. ਪਿ੍ਅੰਕਾ ਅਰੋੜਾ, ਡਾ. ਸੀਤਾ ਰਾਣੀ ਅਤੇ ਡਾ.ਅਮਨਦੀਪ ਕÏਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਦÏਰਾਨ 80 ਤੋਂ ਵੱਧ ਖੋਜ ਪੇਪਰ ਪੇਸ਼ ਕੀਤੇ ਜਾ ਰਹੇ ਹਨ, ਜਿਸ ਨਾਲ ਖੋਜਕਾਰਾਂ ਅਤੇ ਵਿਦਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਇਕ ਮਹੱਤਵਪੂਰਨ ਮੰਚ ਪ੍ਰਾਪਤ ਹੋ ਰਿਹਾ ਹੈ¢