ਲੁਧਿਆਣਾ, 2 ਅਪ੍ਰੈਲ (ਡਾ. ਤਰਲੋਚਨ ਸਿੰਘ)-ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਦੇ ਮੌਕੇ 'ਤੇ ਕੇਅਰ ਫਾਰ ਆਟਿਜ਼ਮ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਕ ਰੰਗਾ-ਰੰਗ ਅਤੇ ਆਕਰਸ਼ਕ ਆਟਿਜ਼ਮ ਕਾਰਨੀਵਲ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਵਨੀਤ ਧੀਰ, ਦਿਨੇਸ਼ ਢੱਲ, ਅਮਿਤ ਢੱਲ, ਡਾ. ਅਨੁਰਾਧਾ ਬੰਸਲ ਵੱਲੋਂ ਸ਼ਮਾ ਰੋਸ਼ਨ ਕਰਨ ਨਾਲ ਹੋਈ | ਉਨ੍ਹਾਂ ਫਾਊਾਡੇਸ਼ਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਵਿਸ਼ੇਸ਼ ਬੱਚਿਆਂ ਦੇ ਚਮਕਦੇ ਭਵਿੱਖ ਵੱਲ ਇੱਕ ਪ੍ਰੇਰਣਾਦਾਇਕ ਅਤੇ ਮਹੱਤਵਪੂਰਨ ਕਦਮ ਦੱਸਿਆ | ਇਸ ਮੌਕੇ ਵਨੀਤ ਧੀਰ ਨੇ ਕਿਹਾ ਕਿ ਇਹ ਉਪਰਾਲਾ ਜਾਗਰੂਕਤਾ ਵਧਾਉਣ ਅਤੇ ਵਿਸ਼ੇਸ਼ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਵਿਚ ਮਹੱਤਵਪੂਰਨ ਹੈ | ਦਿਨੇਸ਼ ਢੱਲ ਨੇ ਫਾਊਾਡੇਸ਼ਨ ਦੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕੋਸ਼ਿਸ਼ ਬੱਚਿਆਂ ਨੂੰ ਆਤਮਨਿਰਭਰ ਬਣਾਉਣ ਵਿਚ ਮਦਦਗਾਰ ਹੈ | ਅਮਿਤ ਢੱਲ ਨੇ ਇਸ ਨੂੰ ਵਿਸ਼ੇਸ਼ ਬੱਚਿਆਂ ਦੇ ਭਵਿੱਖ ਲਈ ਇਕ ਮਹੱਤਵਪੂਰਨ ਕਦਮ ਦੱਸਿਆ | ਡਾ. ਅਨੁਰਾਧਾ ਬੰਸਲ ਨੇ ਕਿਹਾ ਕਿ ਅਜਿਹੀਆਂ ਸਹੂਲਤਾਂ ਬੱਚਿਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਫਾਊਾਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਰਘੁ ਬਹਿਲ ਨੇ ਦੱਸਿਆ ਕਿ ਇਹ ਸੰਸਥਾ ਉਨ੍ਹਾਂ ਦੀ ਸਵ: ਪਤਨੀ ਨਿਧੀ ਬਹਿਲ ਦਾ ਸੁਪਨਾ ਸੀ | ਉਨ੍ਹਾਂ ਦਾ ਪੁੱਤਰ ਸਯਮ, ਜੋ ਹੁਣ 15 ਸਾਲ ਦਾ ਹੈ, ਇਸ ਸੰਸਥਾ ਦੀ ਪ੍ਰੇਰਣਾ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਇੱਕ ਐਸਾ ਸਮੱਗਰ ਰਿਮੀਡੀਅਲ ਸੈਂਟਰ ਬਣਾਉਣਾ ਸੀ, ਜਿੱਥੇ ਵਿਸ਼ੇਸ਼ ਬੱਚਿਆਂ ਲਈ ਸਾਰੀਆਂ ਥੈਰੇਪੀ ਅਤੇ ਸੁਵਿਧਾਵਾਂ ਇੱਕ ਛੱਤ ਹੇਠ ਉਪਲਬਧ ਹੋਣ | ਉਨ੍ਹਾਂ ਦੱਸਿਆ ਕਿ ਅੱਜ ਇਹ ਸੰਸਥਾ ਇਕ ਦੋ-ਮੰਜਿਲਾ ਆਧੁਨਿਕ ਕੇਂਦਰ ਵਜੋਂ ਸਥਾਪਿਤ ਹੋ ਚੁੱਕੀ ਹੈ | ਇੱਥੇ ਆਕਿਊਪੇਸ਼ਨਲ ਥੈਰੇਪੀ, ਸੈਂਸਰੀ ਰੂਮ, ਸਪੀਚ ਥੈਰੇਪੀ ਅਤੇ ਵਿਸ਼ੇਸ਼ ਸਿੱਖਿਆ ਦੀਆਂ ਸੁਵਿਧਾਵਾਂ ਉਪਲਬਧ ਹਨ | ਬੱਚਿਆਂ ਦੇ ਸਰੀਰਕ ਵਿਕਾਸ ਲਈ ਸਾਈਕਲਿੰਗ ਅਤੇ ਸਕੇਟਿੰਗ ਲਈ ਖੁੱਲ੍ਹਾ ਖੇਤਰ ਅਤੇ ਨਾਲ ਹੀ ਸਵਿਮਿੰਗ ਪੂਲ ਅਤੇ ਜਿੰਮ ਦੀ ਸੁਵਿਧਾ ਵੀ ਹੈ | ਸੰਸਥਾ ਵਿਚ ਕਲੀਨਿਕਲ ਸਾਈਕੋਲੋਜਿਸਟ, ਏਬੀਏ ਮਾਹਿਰ, ਆਕਿਊਪੇਸ਼ਨਲ ਅਤੇ ਸਪੀਚ ਥੈਰੇਪਿਸਟ, ਫਿਜਿਓਥੈਰੇਪਿਸਟ, ਵਿਸ਼ੇਸ਼ ਅਧਿਆਪਕ, ਕਾਊਾਸਲਰ ਅਤੇ ਸਪੋਰਟਸ ਕੋਚ ਸ਼ਾਮਲ ਹਨ | ਕਾਰਨੀਵਲ ਵਿਚ ਮਹਿੰਦੀ, ਗੋਲਗੱਪੇ ਸਟਾਲ, ਸ਼ੁਗਰ ਕੈਂਡੀ, ਪੌਪਕੌਰਨ, ਸੈਲਫੀ ਸਟੈਂਡ, ਬੱਚਿਆਂ ਲਈ ਝੂਲੇ, ਕਾਰਟੂਨ ਕਿਰਦਾਰ ਅਤੇ ਟੈਟੂ ਦੇ ਸਟਾਲ ਆਦਿ ਲਗਾਏ ਗਏ ਸਨ | ਇਸ ਮੌਕੇ ਰਾਜੀਵ ਦਿਵੇਦੀ ਅਤੇ ਉਨ੍ਹਾਂ ਦੀ ਟੀਮ ਸ਼ੈਲਜਾ, ਰੇਖਾ ਕਸ਼ਯਪ, ਪੂਨਮ ਸ਼ਰਮਾ ਅਤੇ ਸਵਿਾਨੀ ਨੇ ਫਾਊਾਡੇਸ਼ਨ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਫਾਊਾਡੇਸ਼ਨ ਦੀ ਟੀਮ ਰਿਚਾ ਸ਼ਰਮਾ, ਕਮਲਪ੍ਰੀਤ ਕੌਰ, ਸੁਨੀਤਾ ਨਾਇਰ, ਮੁਸਕਾਨ, ਜੈਸਿਕਾ, ਪਰਮਜੀਤ ਕੌਰ, ਅਨੂ ਬਾਲਾ, ਅਨੀਤਾ ਖੋਖਰ, ਡਾ. ਐਮ. ਕੁਮਾਰ, ਦੀਪਾ, ਆਸ਼ੀਸ਼, ਵਿਕੀ, ਮਨੀਸ਼ਾ, ਰੱਖਾ ਦੇਵੀ, ਨਿਸ਼ਾ ਬੱਤਰਾ, ਪਿੰਕੀ ਅਤੇ ਹਰਵਿੰਦਰ ਨੇ ਮਹੱਤਵਪੂਰਨ ਯੋਗਦਾਨ ਦਿੱਤਾ |