02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸੂਬੇ ਵਿਚ 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ, ਲੋਕ ਦੇਖਣਾ ਚਾਹੁੰਦੇ ਨੇ ਸੁਖਬੀਰ ਨੂੰ ਮੁੱਖ ਮੰਤਰੀ ਬਣਿਆ-ਸਿੰੰਮਕ <br/>

Ad Position 21
No active advertisement
ਅਜੀਤ ਡੈਸਕ 03-04-2026
ਇਆਲੀ/ਥਰੀਕੇ, 2 ਅਪ੍ਰੈਲ (ਮਨਜੀਤ ਸਿੰਘ ਦੱਗਰੀ)-ਸੂਬੇ ਵਿਚ ਬਦਲਾਅ ਦੇ ਨਾਅ ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਸੂਬੇ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਕਰਨ ਤੋਂ ਇਲਾਵਾ ਇਸ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕੋਈ ਕਾਰਜ ਨਹੀਂ ਕੀਤਾ | ਹਰ ਪਾਸੇ ਗੈਂਗਸਟਰਵਾਦ ਅਤੇ ਭਿ੍ਸ਼ਟਾਚਾਰ ਵਿਚ ਅਥਾਹ ਵਾਧਾ ਹੋਇਆ ਹੈ, ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਸੂਬੇ ਦਾ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਕਾਰਜਕਾਲ ਮੌਕੇ ਹੋਇਆ ਹੈ | ਜਿਸ ਨੂੰ ਲੈ ਕੇ ਸੂਬੇ ਦੇ ਲੋਕ 2027 ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ (ਸਾਬਕਾ ਜੱਜ) ਨੇ ਪਿੰਡ ਥਰੀਕੇ ਦੀ ਗੀਤਾ ਕਲੋਨੀ ਵਿਖੇ ਕਲੋਨੀ ਵਾਸੀਆਂ ਨਾਲ ਇੱਕ ਭਰਵੀਂ ਮੀਟਿੰਗ ਕਰਨ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦਾ ਸੁਨਹਿਰੀ ਭਵਿੱਖ ਸਿਰਫ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ ਵਿਚ ਸੁਰੱਖਿਅਤ ਹੈ, ਜਿਸ ਨੇ ਹਮੇਸ਼ਾ ਪੰਜਾਬ ਦੀ ਕਿਸਾਨੀ ਅਤੇ ਪਾਣੀਆਂ ਦੀ ਰਾਖੀ ਪੂਰੀ ਦਿ੍ੜਤਾ ਨਾਲ ਕੀਤੀ ਹੈ | ਮੀਟਿੰਗ ਦੌਰਾਨ ਮਨਮੋਹਨ ਸਿੰਘ ਥਰੀਕੇ, ਸਾਬਕਾ ਸਰਪੰਚ ਜੋਰਾ ਸਿੰਘ ਗਰੇਵਾਲ, ਸੋਨੀ ਪੰਡਿਤ, ਇੰਸਪੈਕਟਰ ਹਰਜੀਤ ਸਿੰਘ, ਬਾਬਾ ਸਵਰਨਜੀਤ ਸਿੰਘ, ਪਿ੍ਥਵੀਪਾਲ ਸਿੰਘ, ਜਗਦੀਸ਼ ਚੰਦਰ, ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ, ਐਸਕੇ ਬਾਵਾ, ਇੰਦਰਜੀਤ ਸਿੰਘ, ਵਿਜੇ ਸਿੰਘ, ਰਜੀਵ, ਜਗਦੀਪ ਸਿੰਘ, ਸੰਜੀਵ, ਸਰੇਸ਼ ਕੁਮਾਰ ਗੁਪਤਾ, ਗੁਰਚਰਨ ਸਿੰਘ, ਰਜੀਵ ਸ਼ਰਮਾ, ਠੇਕੇਦਾਰ ਸੁਖਵਿੰਦਰ ਸਿੰਘ, ਫਰਜ ਆਲਮ, ਨਛੱਤਰ ਸਿੰਘ, ਰਾਜਵਿੰਦਰ ਸਿੰਘ, ਡਾਕਟਰ ਕੇ.ਵੀ ਮਲਹੋਤਰਾ ਤੋਂ ਇਲਾਵਾ ਹੋਰ ਕਲੋਨੀ ਵਾਸੀ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਚੇਤ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬੀਰਮੀ ਪਰਿਵਾਰ ਨਾਲ ਇਯਾਲੀ, ਆਲੀਵਾਲ, ਦਾਖਾ, ਬੀਰਮੀ ਤੇ ਬਸੈਮੀ ਵਲੋਂ ਦੁੱਖ ਪ੍ਰਗਟ <br/>
Ad Position 24