ਲੁਧਿਆਣਾ, 3 ਅਪ੍ਰੈਲ (ਡਾ. ਤਰਲੋਚਨ ਸਿੰਘ)-ਕਾਂਗਰਸ ਸੇਵਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਵਾਰਡ ਨੰ: 52 ਦੇ ਕÏਾਸਲਰ ਨਿਰਮਲ ਕੈੜਾ ਦੇ ਸਵ: ਪਿਤਾ ਮੱਘਰ ਸਿੰਘ ਕੈੜਾ ਦੀ ਯਾਦ ਵਿਚ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਵਲੋਂ ਸ਼ੰਕਰਾ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਸ਼੍ਰੀ ਗੁਰੂ ਰਵਿਦਾਸ ਜੀ ਧਰਮਸ਼ਾਲਾ, ਅਬਦੁੱਲਾਪੁਰ ਬਸਤੀ ਵਿਖੇ ਲਗਾਇਆ ਗਿਆ¢ ਕੈਂਪ ਵਿਚ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ 355 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ¢ ਕੈਂਪ ਦÏਰਾਨ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਤੇ ਚਿੱਟਾ ਮੋਤੀਆ ਆਇਆ ਸੀ ਉਨ੍ਹਾਂ ਦੇ ਸ਼ੰਕਰਾ ਹਸਪਤਾਲ ਵਿਚ ਮੁਫ਼ਤ ਆਪ੍ਰੇਸ਼ਨ ਲਈ ਭੇਜਣ ਦਾ ਪ੍ਰਬੰਧ ਕੀਤਾ ਗਿਆ¢ ਕੈਂਪ ਵਿਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤÏਰ 'ਤੇ ਸ਼ਾਮਲ ਹੋਏ¢ ਇਸ ਮÏਕੇ ਤੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੌਂਸਲਰ ਨਿਰਮਲ ਕੈੜਾ ਵਲੋਂ ਆਪਣੇ ਪਿਤਾ ਸਵ: ਮੱਘਰ ਸਿੰਘ ਕੈੜਾ ਦੀ ਯਾਦ ਵਿਚ ਹਰੇਕ ਸਾਲ ਕੀਤੀ ਜਾ ਰਹੀ ਇਹ ਸਮਾਜ ਸੇਵਾ ਬਹੁਤ ਸ਼ਲਾਘਾ ਯੋਗ ਹੈ¢ ਇਸ ਮÏਕੇ ਨਿਰਮਲ ਕੈੜਾ ਨੇ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਅਤੇ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਦੇ ਸਹਿਯੋਗ ਨਾਲ ਇਸ ਇਲਾਕੇ ਦੇ 355 ਲੋੜਵੰਦ ਮਰੀਜ਼ਾਂ ਦਾ ਭਲਾ ਹੋਇਆ ਹੈ¢ ਕੈਂਪ ਵਿਚ ਲਾਇਨਜ਼ ਕਲੱਬ ਵੈਜੀਟੇਰੀਅਨ ਦੇ ਅਵਤਾਰ ਸਿੰਘ, ਮਨਜੀਤ ਸਿੰਘ ਅਨੇਜਾ, ਐਮ.ਐਸ. ਪਾਹਵਾ, ਮਨੀਸ਼ ਕੁਮਾਰ, ਆਈ.ਐਸ. ਖੰਨਾ, ਜੀ.ਐਸ. ਸਿੱਕਾ ਦੇ ਨਾਲ ਯੂਥ ਕਾਂਗਰਸੀ ਆਗੂ ਚਰਨਜੋਤ ਸਿੰਘ ਕਿੱਟੂ, ਤਿਲਕ ਰਾਜ ਸੋਨੂੰ, ਮਲਕੀਤ ਕੈੜਾ, ਬਲਦੇਵ ਸਿੰਘ, ਅਵਤਾਰ ਸਿੰਘ, ਜੀਵਨ ਨਾਹਰ, ਅਮਰਜੀਤ ਸਿੰਘ ਸਿਕਰੀ, ਟੋਨੀ ਅਰੋੜਾ, ਸੁਭਾਸ਼, ਮਹਿਕ ਪ੍ਰੀਤ ਸਿੰਘ, ਸੁਖਦੇਵ ਸਿੰਘ ਕੈੜਾ, ਰੋਹਿਤ ਕੈੜਾ, ਦਕਸ਼ ਕੈੜਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ¢