22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹੋਟਲ ਕਾਰੋਬਾਰੀਆਂ ਨੇ ਲੁਧਿਆਣਾ ਨੂੰ ਮਹਿਮਾਨ ਨਿਵਾਜੀ ਵਿਕਾਸ ਸ਼ਹਿਰ ਐਲਾਨਣ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਜਤਿੰਦਰ ਭੰਬੀ)-ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਨਾਰਦਰਨ ਇੰਡੀਆ ਵਲੋਂ ਫੈਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨਜ਼ ਆਫ਼ ਇੰਡੀਆ (ਐਫ. ਐਚ. ਆਰ. ਏ. ਆਈ.) ਅਤੇ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਹੋਟਲ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਜਿੱਥੇ ਹੋਟਲ ਕਾਰੋਬਾਰ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ, ਉਥੇ ਹੀ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸ਼ਹਿਰ ਲੁਧਿਆਣਾ ਨੂੰ ਮਹਿਮਾਨ ਨਿਵਾਜੀ ਵਿਕਾਸ ਸ਼ਹਿਰ ਐਲਾਨਿਆ ਜਾਵੇ | ਇਸ ਮੌਕੇ ਉਨ੍ਹਾਂ ਪੰਜਾਬ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੁਧਾਰਾਂ ਦੀ ਮੰਗ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਾਪਰਟੀ ਟੈਕਸ, ਬਿਜਲੀ ਅਤੇ ਪਾਣੀ ਦੇ ਬਿੱਲ ਵਪਾਰਕ ਦਰਾਂ ਦੀ ਬਜਾਏ ਉਦਯੋਗਿਕ ਦਰਾਂ 'ਤੇ ਲਏ ਜਾਣ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੋਟਲਾਂ ਲਈ 'ਲੈਂਡ ਬੈਂਕ' ਉਪਲਬਧ ਕਰਵਾਇਆ ਜਾਵੇ, ਜਿਸ ਵਿਚ ਵਿਆਜ ਅਤੇ ਪੂਜੀ ਸਬਸਿਡੀ ਸਕੀਮਾਂ ਲਾਗੂ ਕੀਤੀਆਂ ਜਾਣ | ਇਸ ਮੌਕੇ ਐਫ.ਐਚ.ਆਰ.ਏ.ਆਈ. ਦੇ ਪ੍ਰਧਾਨ ਸੁਰਿੰਦਰ ਕੁਮਾਰ ਜੈਸਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਨੂੰ ਚਾਲੂ ਕਰਨ ਲਈ ਪੰਜਾਬ ਸਰਕਾਰ ਦੇ ਅਸੀਂ ਧੰਨਵਾਦੀ ਹਾਂ, ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਵਾਈ ਸੰਪਰਕ ਵਧਣ ਨਾਲ ਸੈਰ-ਸਪਾਟਾ ਅਤੇ ਨਿਵੇਸ਼ ਦੇ ਨਵੇਂ ਰਸਤੇ ਖੁੱਲ੍ਹਣਗੇ, ਜਿਸ ਨਾਲ ਜਿੱਥੇ ਉਦਯੋਗਿਕ ਇਕਾਈਆਂ ਨੂੰ ਲਾਹਾ ਪ੍ਰਾਪਤ ਹੋਵੇਗਾ, ਉਥੇ ਹੀ ਹੋਟਲ ਕਾਰੋਬਾਰ 'ਤੇ ਵੀ ਚੰਗਾ ਅਸਰ ਪਏਗਾ | ਇਸ ਮੌਕੇ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਅਤੇ ਆਨਰੇਰੀ ਸਕੱਤਰ ਅਮਰਵੀਰ ਸਿੰਘ ਨੇ ਵੈਟ ਵਿਚ ਕਟੌਤੀ ਕੀਤੇ ਜਾਣ ਦੀ ਸਖ਼ਤ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਹੋਟਲ ਕਾਰੋਬਾਰ 'ਤੇ ਗੁਆਂਢੀ ਰਾਜਾਂ ਨਾਲੋਂ ਵੱਧ ਵੈਟ ਦੇਣਾ ਪੈ ਰਿਹਾ ਹੈ, ਜੋ ਕਿ ਪੰਜਾਬ ਦੇ ਹੋਟਲ ਕਾਰੋਬਾਰੀਆਂ ਲਈ ਇਕ ਵੱਡਾ ਧੱਕਾ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖੁਸ਼ੀ ਦੇ ਸਮਾਗਮਾਂ ਮੌਕੇ ਸ਼ਰਾਬ ਦਾ ਲਾਇਸੈਂਸ ਲੈਣ ਲਈ 50 ਫ਼ੀਸਦੀ ਕਟੌਤੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਹੋਟਲ ਕਾਰੋਬਾਰ ਕਈ ਕਿਸਮ ਦੀਆਂ ਗੰਭੀਰ ਸਥਿਤੀਆਂ ਵਿਚੋਂ ਦੀ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੀ.ਪੀ.ਪੀ. ਮਾਡਲ ਨੂੰ ਉਤਸ਼ਾਹਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਆਹਾਂ, ਮੀਟਿੰਗਾਂ ਅਤੇ ਪ੍ਰਦਰਸ਼ਨੀਆਂ ਲਈ ਇਕ ਪ੍ਰਮੁੱਖ ਸਥਾਨ ਬਣਾਇਆ ਜਾਵੇ | ਪੰਜਾਬ ਨੂੰ 'ਭਾਰਤ ਦੀ ਫੂਡ ਟੂਰਿਜ਼ਮ ਕੈਪੀਟਲ' ਵਜੋਂ ਮਾਨਤਾ ਦਿਵਾਉਣ 'ਤੇ ਵੀ ਜ਼ੋਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਭਾਰੀ ਮਾਤਰਾ ਵਿਚ ਜ਼ਬਤ ਕੀਤੇ ਨਸ਼ੀਲੇ ਪਦਾਰਥ ਕੀਤੇ ਨਸ਼ਟ <br/> ਅਗਲੀ ਖ਼ਬਰ ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਕਨਵੈਨਸ਼ਨ ਪੰਜਾਬੀ ਭਵਨ 'ਚ ਅੱਜ <br/>
Ad Position 24