22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੁਲਿਸ ਨੇ ਭਾਰੀ ਮਾਤਰਾ ਵਿਚ ਜ਼ਬਤ ਕੀਤੇ ਨਸ਼ੀਲੇ ਪਦਾਰਥ ਕੀਤੇ ਨਸ਼ਟ <br/>

Ad Position 21
No active advertisement
ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਇੱਕ ਅਹਿਮ ਕਾਰਵਾਈ ਅਮਲ ਵਿਚ ਲਿਆਂਦੀ ਗਈ | ਪੁਲਿਸ ਵਿਭਾਗ ਦੀ ਡਰੱਗ ਡਿਸਪੋਜ਼ਲ ਕਮੇਟੀ ਦੀ ਨਿਗਰਾਨੀ ਹੇਠ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਵਿਗਿਆਨਕ ਵਿਧੀ (ਇੰਸੀਨੇਟਰ) ਰਾਹੀਂ ਨਸ਼ਟ ਕੀਤਾ ਗਿਆ | ਇਹ ਕਾਰਵਾਈ ਚੌਂਕੀ ਈਸ਼ਵਰ ਨਗਰ (ਥਾਣਾ ਫੋਕਲ ਪੁਆਇੰਟ) ਵਿਖੇ ਕੀਤੀ ਗਈ, ਜਿੱਥੇ ਵੱਖ-ਵੱਖ ਥਾਣਿਆਂ ਦੇ ਮਾਲਖਾਨਿਆਂ ਵਿਚ ਪਏ ਨਸ਼ੀਲੇ ਪਦਾਰਥਾਂ ਦੀ ਮੁਕੰਮਲ ਜਾਂਚ ਤੋਂ ਬਾਅਦ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ | ਪੁਲਿਸ ਵਲੋਂ ਕੁੱਲ 179 ਕੇਸਾਂ ਨਾਲ ਸੰਬੰਧਿਤ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ, ਜਿਸ ਵਿਚ ਭੁੱਕੀ: ਲਗਭਗ 4 ਕੁਇੰਟਲ 50 ਕਿਲੋ (18 ਕੇਸ), * ਹੈਰੋਇਨ: 12 ਕਿਲੋ 677 ਗ੍ਰਾਮ 99 ਮਿਲੀਗ੍ਰਾਮ (113 ਕੇਸ), * ਗਾਂਜਾ: ਲਗਭਗ 18 ਕਿਲੋ 809 ਗ੍ਰਾਮ (20 ਕੇਸ), * ਨਸ਼ੀਲੀਆਂ ਗੋਲੀਆਂ: 6011 ਗੋਲੀਆਂ (19 ਕੇਸ), * ਚਰਸ: 700 ਗ੍ਰਾਮ (1 ਕੇਸ), * ਪੋਸਤ ਦੇ ਹਰੇ ਪੌਦੇ: 4 ਕਿਲੋ 500 ਗ੍ਰਾਮ (1 ਕੇਸ), * ਨਸ਼ੀਲਾ ਪਾਊਡਰ: 172 ਗ੍ਰਾਮ (7 ਕੇਸ) ਸ਼ਾਮਿਲ ਹਨ | ਪੁਲਿਸ ਅਨੁਸਾਰ ਕੁੱਲ ਮਿਲਾ ਕੇ 4 ਕੁਇੰਟਲ 36 ਕਿਲੋ 908 ਗ੍ਰਾਮ 99 ਮਿਲੀਗ੍ਰਾਮ ਨਸ਼ੀਲੇ ਪਦਾਰਥ ਅਤੇ 6011 ਨਸ਼ੀਲੀਆਂ ਗੋਲੀਆਂ ਨਿਯਮਾਂ ਅਨੁਸਾਰ ਸਫਲਤਾਪੂਰਵਕ ਨਸ਼ਟ ਕੀਤੀਆਂ ਗਈਆਂ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਨੇ ਦੱਸਿਆ ਕਿ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ | ਨਸ਼ਾ ਤਸਕਰਾਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤੀ ਜਾਵੇਗੀ | ਪੁਲਿਸ ਵਲੋਂ ਸਮੇਂ-ਸਮੇਂ 'ਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਤਾਂ ਜੋ ਮਾਲਖਾਨਿਆਂ ਦਾ ਸਹੀ ਪ੍ਰਬੰਧਨ ਹੋ ਸਕੇ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਜਥਾ ਵਾਪਸ ਪਰਤਿਆ <br/> ਅਗਲੀ ਖ਼ਬਰ ਹੋਟਲ ਕਾਰੋਬਾਰੀਆਂ ਨੇ ਲੁਧਿਆਣਾ ਨੂੰ ਮਹਿਮਾਨ ਨਿਵਾਜੀ ਵਿਕਾਸ ਸ਼ਹਿਰ ਐਲਾਨਣ ਦੀ ਕੀਤੀ ਮੰਗ <br/>
Ad Position 24