21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਧਾਇਕ ਸਿੱਧੂ ਨੇ ਲੋਕਾਂ ਦੀ ਹਾਜ਼ਰੀ 'ਚ ਨਿਰਮਾਣ ਅਧੀਨ ਸੜਕ ਦੀ ਕਰਵਾਈ ਜਾਂਚ <br/>

Ad Position 21
No active advertisement
ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਡਾ. ਤਰਲੋਚਨ ਸਿੰਘ)-ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਅੱਜ ਵਾਰਡ ਨੰਬਰ 42 ਵਿਖੇ ਬਣ ਰਹੀ ਆਰ.ਐਮ.ਸੀ. ਸੜਕ ਦਾ ਚੱਲਦਾ ਕੰਮ ਰੋਕ ਕੇ ਮੀਡੀਆ ਦੀ ਹਾਜ਼ਰੀ ਵਿਚ ਲੋਕਾਂ ਨੂੰ ਸੜਕ ਦੀ ਮੋਟਾਈ ਅਤੇ ਕੁਆਲਿਟੀ ਦਾ ਨਿਰੀਖਣ ਕਰਵਾਇਆ ਗਿਆ¢ ਕਾਬਲੇ ਗ਼ੌਰ ਹੈ ਕਿ ਪਿਛਲੇ ਦਿਨੀਂ ਕੁੱਝ ਲੋਕਾਂ ਵਲੋਂ ਸੜਕ ਦੀ ਕੁਆਲਿਟੀ ਬਾਰੇ ਸਵਾਲ ਚੁੱਕਦਿਆਂ ਇਲਾਕੇ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ¢ ਇਸ ਸਬੰਧੀ ਬੋਲਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਮੀਡੀਆ ਅਤੇ ਸਥਾਨਕ ਲੋਕਾਂ ਦੀ ਹਾਜ਼ਰੀ ਵਿਚ ਉਨ੍ਹਾਂ ਸਾਰੇ ਵਿਰੋਧੀਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਨ ਕਿ ਉਹ ਕਿਸੇ ਵੀ ਜਗ੍ਹਾ ਤੋਂ ਸੜਕ ਨੂੰ ਚੈੱਕ ਕਰਵਾ ਸਕਦੇ ਹਨ, ਜੇਕਰ ਕਿਸੇ ਵੀ ਕਿਸਮ ਦੀ ਕੋਈ ਘਾਟ ਪਾਈ ਗਈ ਤਾਂ ਉਹ ਮÏਕੇ 'ਤੇ ਹੀ ਠੇਕੇਦਾਰ ਤੋਂ ਕੰਮ ਵਾਪਸ ਲੈਣਗੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਨਾਲ ਇਲਾਕਾ ਕÏਾਸਲਰ ਨੂੰ ਵੀ ਨੋਟਿਸ ਜਾਰੀ ਕਰਵਾਉਣਗੇ¢ ਉਨ੍ਹਾਂ ਕਿਹਾ ਕਿ ਵਿਰੋਧੀ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰਨ ਅਤੇ ਸਾਹਮਣੇ ਆ ਕੇ ਉਨ੍ਹਾਂ ਦੀ ਮÏਜੂਦਗੀ ਵਿਚ ਉਨ੍ਹਾਂ ਦਾ ਚੈਲੰਜ ਕਬੂਲ ਕਰਨ¢ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰੋਜੈਕਟਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ¢ ਇਸ ਮÏਕੇ ਕÏਾਸਲਰ ਜਗਮੀਤ ਸਿੰਘ ਨੋਨੀ, ਡਾ. ਰਮਨ ਅਰੋੜਾ, ਅਮਰ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ ਰਾਜਾ ਸੋਸ਼ਲ ਮੀਡੀਆ ਪ੍ਰਧਾਨ, ਲਾਲੀ ਸ਼ਰਮਾ, ਮਹਿੰਦਰ ਪਾਲ ਸਿੰਘ, ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਅਤੇ ਪੀ ਏ ਕਮਲਦੀਪ ਕਪੂਰ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਗਿਆਨ ਨਿਕੇਤਨ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24