13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੇ ਮੋਬਾਈਲ ਤੇ ਹੋਰ ਸਾਮਾਨ ਚੋਰੀ <br/>

Ad Position 21
No active advertisement
ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਟਿੱਬਾ ਇਲਾਕੇ ਵਿਚ ਚੋਰਾਂ ਵਲੋਂ ਇਕ ਦੁਕਾਨ ਦੇ ਤਾਲੇ ਤੋੜ ਕੇ ਕੀਮਤੀ ਮੋਬਾਈਲ ਫ਼ੋਨ, ਸਾਮਾਨ ਅਤੇ ਨਗਦੀ ਚੋਰੀ ਕਰ ਲਈ | ਚੋਰੀ ਦਾ ਪਤਾ ਅਗਲੀ ਸਵੇਰ ਉਦੋਂ ਲੱਗਿਆ, ਜਦੋਂ ਦੁਕਾਨ ਮਾਲਕ ਦੁਕਾਨ ਖੋਲ੍ਹਣ ਲਈ ਪਹੁੰਚਿਆ | ਟਿੱਬਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ | ਪੁਲਿਸ ਦਾ ਕਹਿਣਾ ਹੈ ਕਿ ਉਹ ਮੁੱਖ ਸੜਕ 'ਤੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ | ਚੋਰਾਂ ਦੀ ਜਲਦੀ ਹੀ ਪਛਾਣ ਕਰਕੇ ਗਿ੍ਫ਼ਤਾਰ ਕਰ ਲਿਆ ਜਾਵੇਗਾ | ਮੁੰਡੀਆਂ ਖੁਰਦ ਦੇ ਰਹਿਣ ਵਾਲੇ ਦੁਕਾਨ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਟਿੱਬਾ ਰੋਡ ਪੁਨੀਤ ਨਗਰ ਇਲਾਕੇ ਵਿਚ ਉਸ ਦੀ ਮੋਬਾਈਲ ਦੀ ਦੁਕਾਨ ਹੈ | ਸ਼ੁੱਕਰਵਾਰ ਰਾਤ ਨੂੰ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ, ਜਦੋਂ ਉਹ ਸ਼ਨੀਵਾਰ ਸਵੇਰੇ ਦੁਕਾਨ 'ਤੇ ਪਹੁੰਚਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ, ਜਦੋਂ ਉਸ ਨੇ ਅੰਦਰ ਦੇਖਿਆ ਤਾਂ ਸਾਰਾ ਸਾਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ, ਜਦੋਂ ਉਸ ਨੇ ਸਾਮਾਨ ਦੀ ਜਾਂਚ ਕੀਤੀ ਤਾਂ ਉੱਥੋਂ ਬਹੁਤ ਸਾਰੇ ਕੀਮਤੀ ਮੋਬਾਈਲ ਫ਼ੋਨ, ਇਨਵਰਟਰ ਬੈਟਰੀਆਂ, ਨਗਦੀ ਅਤੇ ਹੋਰ ਸਾਮਾਨ ਗਾਇਬ ਸੀ | ਉਸ ਨੇ ਕਿਹਾ ਕਿ ਚੋਰ ਅਕਸਰ ਇਲਾਕੇ ਵਿਚ ਇਸ ਤਰੀਕੇ ਨਾਲ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ | ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ, ਤਾਂ ਜੋ ਦੁਕਾਨਦਾਰ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਐਲ.ਪੀ.ਜੀ. ਘਾਟ ਨੂੰ ਲੈ ਕੇ ਕੀਤੇ ਕੰਟਰੋਲ ਰੂਮ ਸਥਾਪਿਤ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਨੂਰਾਂ ਵਾਲਾ ਰੋਡ ਵਿਖੇ 1.26 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ <br/>
Ad Position 24