14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼ਿਵਪੁਰੀ ਰੋਡ 'ਤੇ ਬਿਨਾਂ ਨਕਸ਼ਾ ਮਨਜ਼ੂਰੀ ਚੱਲ ਰਿਹਾ ਪਲੇਵੇ ਸਕੂਲ ਦੇ ਉਪਰ ਜਿੰਮ? <br/>

Ad Position 21
No active advertisement
ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਨਕਸ਼ਾ ਮਨਜ਼ੂਰੀ ਲੈਣੀ ਲਾਜ਼ਮੀ ਹੈ, ਪਰ ਹਕੀਕਤ ਵਿਚ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਸ ਦੇ ਉਲਟ ਤਸਵੀਰ ਸਾਹਮਣੇ ਆ ਰਹੀ ਹੈ | ਜਾਣਕਾਰੀ ਮੁਤਾਬਿਕ ਬੁੱਢੇ ਨਾਲੇ ਦੀ ਪੁਲੀ ਤੋਂ ਲੈ ਕੇ ਸ਼ਿਵਪੁਰੀ ਚੌਕ ਤੱਕ ਕਈ ਅਜਿਹੀਆਂ ਉਸਾਰੀਆਂ ਮੌਜੂਦ ਹਨ, ਜਿਨ੍ਹਾਂ ਦੇ ਨਕਸ਼ੇ ਨਿਗਮ ਤੋਂ ਮਨਜ਼ੂਰ ਨਹੀਂ ਕਰਵਾਏ ਗਏ | ਇਨ੍ਹਾਂ ਵਿਚੋਂ ਇਕ ਖਾਸ ਇਮਾਰਤ ਵੀ ਚਰਚਾ ਵਿਚ ਹੈ, ਜਿਸ ਦੇ ਹੇਠਾਂ ਪਲੇਵੇ ਸਕੂਲ ਚੱਲ ਰਿਹਾ ਹੈ ਅਤੇ ਉਪਰ ਜਿੰਮ ਚਲਾਇਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਇਸ ਉਸਾਰੀ ਨੂੰ ਬਣਾਉਣ ਲਈ ਕਥਿਤ ਤੌਰ 'ਤੇ ਬਿਲਡਿੰਗ ਬ੍ਰਾਂਚ ਦੇ ਕੁੱਝ ਅਧਿਕਾਰੀਆਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਵੀ ਸਾਹਮਣੇ ਆ ਰਹੇ ਹਨ | ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਅਧਿਕਾਰਕ ਪੁਸ਼ਟੀ ਨਹੀਂ ਹੋਈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇ ਨਗਰ ਨਿਗਮ ਵਲੋਂ ਇਸ ਇਮਾਰਤ ਦੇ ਨਕਸ਼ੇ ਅਤੇ ਨਿਯਮਾਂ ਦੀ ਪੂਰੀ ਜਾਂਚ ਕੀਤੀ ਜਾਵੇ, ਤਾਂ ਅਸਲ ਸਥਿਤੀ ਸਾਹਮਣੇ ਆ ਸਕਦੀ ਹੈ | ਇਸ ਤਰ੍ਹਾਂ ਦੀਆਂ ਗੈਰ ਕਾਨੰੂਨੀ ਉਸਾਰੀਆਂ ਨਾ ਸਿਰਫ਼ ਕਾਨੂੰਨੀ ਪ੍ਰਕਿਰਿਆ ਨੰੂ ਨਜ਼ਰਅੰਦਾਜ਼ ਕਰਦੀਆਂ ਹਨ, ਸਗੋਂ ਸੁਰੱਖਿਆ ਮਿਆਰਾਂ 'ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ | ਇਸ ਮਾਮਲੇ ਸੰਬੰਧੀ ਏ.ਟੀ.ਪੀ. ਕਪਿਲ ਦੇਵ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਨਗਰ ਨਿਗਮ ਵਲੋਂ ਇਹ ਮਾਮਲਾ ਇਕ ਵੱਡੀ ਚੁਨੌਤੀ ਵਜੋਂ ਦੇਖਿਆ ਜਾ ਰਿਹਾ ਹੈ ਕਿ ਕੀ ਅਜਿਹੀਆਂ ਉਸਾਰੀਆਂ 'ਤੇ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਅਪੀਲਾਂ ਤੱਕ ਹੀ ਸੀਮਤ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਡਾ. ਦੁਲਚਾ ਸਿੰਘ ਬਰਾੜ ਵਲੋਂ ਲਿਖੀ ਕਿਤਾਬ 'ਅਣਭੁਲੇ ਅਹਿਸਾਸ' ਲੋਕ ਅਰਪਣ <br/> ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ 6 ਨੂੰ <br/>
Ad Position 24