27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰ ਰਹੀ ਔਰਤ ਨੂੰ ਲੋਕਾਂ ਨੇ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 06-04-2026

  ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਰਿੰਦਰ ਨਗਰ ਵਿਚ ਇਕ ਔਰਤ ਵਲੋਂ ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਲੋਕਾਂ ਵਲੋਂ ਮੌਕੇ 'ਤੇ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਨਰਿੰਦਰ ਨਗਰ ਦਾ ਰਹਿਣ ਵਾਲਾ ਮਨਮੀਤ ਸਿੰਘ ਆਪਣੇ ਦੋ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਜਾਣ ਲਈ ਕਾਰ ਵਿਚ ਬੈਠਾ ਸੀ | ਇਹ ਬੱਚੇ ਪਿਛਲੀ ਸੀਟ 'ਤੇ ਬੈਠੇ ਸਨ | ਇਸ ਦੌਰਾਨ ਇਕ ਔਰਤ ਉੱਥੇ ਆਈ ਅਤੇ ਪਿਛਲੀ ਸੀਟ 'ਤੇ ਬੈਠੀ ਪੰਜ ਸਾਲ ਦੀ ਬੱਚੀ ਨੂੰ ਕਾਰ ਤੋਂ ਬਾਹਰ ਖਿੱਚਣਾ ਸ਼ੁਰੂ ਕਰ ਦਿੱਤਾ | ਬੱਚੀ ਦੇ ਰੌਲਾ ਪਾਉਣ 'ਤੇ ਉੱਥੇ ਮਨਮੀਤ ਵੀ ਆ ਗਿਆ ਅਤੇ ਮੁਹੱਲੇ ਦੇ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਨੇ ਔਰਤ ਨੂੰ ਕਾਬੂ ਕਰਕੇ ਉਸ ਦਾ ਕੁਟਾਪਾ ਕੀਤਾ ਤੇ ਪੁਲਿਸ ਹਵਾਲੇ ਕਰ ਦਿੱਤਾ | ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ, ਜਦੋਂ ਲੋਕਾਂ ਨੇ ਔਰਤ ਨੂੰ ਕਾਬੂ ਕੀਤਾ ਤਾਂ ਉਸ ਨੇ ਪਾਗਲਾਂ ਵਰਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ | ਕਾਬੂ ਕੀਤੀ ਔਰਤ ਆਪਣਾ ਨਾਮ ਅਨੀਤਾ ਦੱਸ ਰਹੀ ਸੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਇਲਾਜ ਦੌਰਾਨ ਔਰਤ ਦੀ ਮੌਤ ਤੋਂ ਦੁਖੀ ਪਰਿਵਾਰ ਨੇ ਸੀਰਤ ਹਸਪਤਾਲ ਸ਼ਿਮਲਾਪੁਰੀ ਵਿਰੁੱਧ ਲਗਾਇਆ ਰੋਸ ਧਰਨਾ <br/> ਅਗਲੀ ਖ਼ਬਰ ਨਗਰ ਨਿਗਮ ਦੀ ਲਾਪਰਵਾਹੀ ਦੀ ਮਿਸਾਲ <br/>
Ad Position 24