12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹੈਲਥ ਐਂਡ ਹੋਮਿਓ ਪ੍ਰਦਰਸ਼ਨੀ ਦਾ ਕੈਬਨਿਟ ਮੰਤਰੀ ਮੁੰਡੀਆਂ ਨੇ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪ੍ਰੈਲ (ਡਾ. ਤਰਲੋਚਨ ਸਿੰਘ)-ਨਾਰਦਨ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵਲੋਂ ਇਕ ਰੋਜ਼ਾ ਹੈਲਥ ਐਂਡ ਹੋਮਿਓ ਪ੍ਰਦਰਸ਼ਨੀ ਫਿਰੋਜ਼ਪੁਰ ਰੋਡ ਸਥਿਤ ਹੋਟਲ ਲੀ-ਬੈਰੇਨ ਵਿਖੇ ਲਗਾਈ ਗਈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ | ਪ੍ਰਦਰਸ਼ਨੀ ਵਿਚ ਲੁਧਿਆਣਾ ਦੀ ਮੇਅਰ ਪਿ੍ੰਸੀਪਲ ਇੰਦਰਜੀਤ ਕÏਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪ੍ਰਦਰਸ਼ਨੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੰਵਲਜੀਤ ਸਿੰਘ ਅਤੇ ਜਨਰਲ ਸੱਕਤਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਇਕ ਰੋਜ਼ਾ ਪ੍ਰਦਰਸ਼ਨੀ ਵਿਚ ਹੈਲਥ ਉਤਪਾਦਾਂ ਤੇ ਹੋਮਿਓਪੈਥੀ ਨਾਲ ਸੰਬਧਿਤ 50 ਤੋਂ ਵੱਧ ਕੰਪਨੀਆਂ ਵਲੋਂ ਆਪਣੇ ਉਦਪਾਦਾਂ ਦਾ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨੀ ਵਿਚ ਹੋਮਿਓਪੈਥੀ ਦਵਾਈਆਂ ਬਣਾਉਣ ਵਾਲੀਆਂ ਜਰਮਨੀ, ਭਾਰਤੀ ਤੇ ਹੋਰ ਕੰਪਨੀਆਂ ਵਲੋਂ ਆਮ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਕੇ ਆਪਣੇ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਅਲਟਰਨੇਟਿਵ ਹੈਲਥ ਕੇਅਰ, ਡਾਕਟਰ, ਕੈਮਿਸਟ, ਉਤਪਾਦਕ ਅਤੇ ਹੈਲਥਕੇਅਰ ਪ੍ਰੋਫੈਸ਼ਨਲ ਨੇ ਉਚੇਚੇ ਤÏਰ 'ਤੇ ਸ਼ਮੂਲੀਅਤ ਕੀਤੀ ਅਤੇ ਪ੍ਰਦਰਸ਼ਨੀ ਵਿਚ ਪਹੁੰਚੇ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ | ਇਸ ਮÏਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਨਾਰਦਨ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਦੀ ਪੂਰੀ ਟੀਮ ਦੇ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਨਅਤੀ ਸ਼ਹਿਰ ਲੁਧਿਆਣਾ ਵਿਚ ਜਿਥੇ ਕਾਰੋਬਾਰੀ ਤੇ ਵਪਾਰਕ ਪ੍ਰਦਰਸ਼ਨੀਆਂ ਕਾਰੋਬਾਰ ਨੂੰ ਉਤਸ਼ਾਹਿਤ ਕਰਦੀਆਂ ਹਨ ਉਥੇ ਹੀ ਆਮ ਲੋਕਾਂ ਨੂੰ ਤੰਦਰੁਸਤੀ ਤੇ ਸਿਹਤ ਪ੍ਰਤੀ ਜਾਗਰੂਕ ਕਰਨ ਵਾਲੀਆਂ ਅਜਿਹੀਆਂ ਪ੍ਰਦਰਸ਼ਨੀਆਂ ਆਪਣਾ ਅਹਿਮ ਯੋਗਦਾਨ ਪਾਉਂਦੀਆਂ ਹਨ | ਮੇਅਰ ਪਿ੍ੰਸੀਪਲ ਇੰਦਰਜੀਤ ਕÏਰ ਨੇ ਹੈਲਥ ਤੇ ਹੋਮਿਓ ਪ੍ਰਦਰਸ਼ਨੀ ਨੂੰ ਲੁਧਿਆਣਾ ਵਾਸੀਆਂ ਲਈ ਕੀਤਾ ਇਕ ਚੰਗਾ ਉਪਰਾਲਾ ਦੱਸਿਆ | ਨਾਰਦਨ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਦੀ ਪੂਰੀ ਟੀਮ ਜਿਸ ਵਿਚ ਡਾ. ਐਸ.ਪੀ. ਜੈਨ, ਡਾ. ਸੁਭਾਸ਼ ਜੈਨ, ਡਾ. ਭੁਪਿੰਦਰ ਜੈਨ, ਡਾ. ਵੀਰ ਬੇਰੀ, ਡਾ. ਤੇਜਿੰਦਰਪਾਲ ਸਿੰਘ, ਡਾ. ਬੀ.ਬੀ.ਗੋਇਲ, ਕੰਵਰਪ੍ਰੀਤ ਸਿੰਘ, ਮਨਜੀਤ ਸਿੰਘ, ਰੋਹਿਤ ਕੁਮਾਰ, ਡਾ. ਬਲਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਓਬਰਾਏ, ਡਾ. ਲਲਿਤ ਬੱਤਰਾ, ਸੰਦੀਪ ਸਿੰਘ, ਅਮਨਦੀਪ ਸਿੰ ਘ, ਹਿਮਾਂਸ਼ੂ ਡਾਵਰ, ਅਭਿਨੰਦਨ ਜੈਨ, ਡਾ. ਅਨੀਸ ਜੈਨ, ਡਾ. ਤਰੁਣ ਗਰੋਵਰ, ਡਾ. ਮੁਕੇਸ਼, ਡਾ. ਰਣਵੀਰ ਬੇਰੀ, ਮਨਮੀਤ ਸਿੰਘ ਅਤੇ ਰੋਹਿਤ ਸਹਾਲਨੀ ਨੇ ਉਚੇਚਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਨੰੂ ਸਾਫ਼ ਬਣਾਉਣ ਲਈ ਨਿਗਮ ਦੀ ਵੱਡੀ ਮੁਹਿੰਮ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਚਾਰ-ਵਿਕਾਸ ਕਾਰਜਸ਼ਾਲਾ <br/>
Ad Position 24