ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਉਤਰੀ ਖੇਤਰ (ਪੰਜਾਬ, ਹਿਮਾਚਲ, ਜੰਮੂ ਤੇ ਕਸ਼ਮੀਰ, ਲੱਦਾਖ) ਦੇ ਕੇਂਦਰੀ ਅਹੁਦੇਦਾਰਾਂ ਅਤੇ ਕਾਰਜਕਰਤਾਵਾਂ ਦੀ ਦੋ ਰੋਜ਼ਾ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ ਅੱਜ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਲਗਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦਕ ਸਕੱਤਰ ਸ੍ਰ. ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਦੌਰਾਨ ਵੱਖ-ਵੱਖ ਸੈਸ਼ਨ ਲਗਾਏ ਗਏ ਜਿਨ੍ਹਾਂ ਵਿਚ ਸਿਧਾਂਤ ਤੋਂ ਸੰਕਲਪ ਤੱਕ, ਆਤਮ ਅਨੁਸ਼ਾਸਨ-ਸਮਾਂ ਤੇ ਊਰਜਾ ਪ੍ਰਬੰਧਨ, ਅਗਵਾਈ/ਸਿਧਾਂਤ ਕੇਂਦਿ੍ਤ, ਆਤਮ ਸ਼ਕਤੀਕਰਨ ਦਾ ਮਾਰਗ ਸੇਵਾ, ਪ੍ਰੇਰਣਾ ਤੋਂ ਕਾਰਜਸ਼ੀਲਤਾ ਤੱਕ, ਕਾਰਜਕਰਤਾਵਾਂ ਦੀ ਲਾਮਬੰਦੀ ਅਤੇ ਸੰਭਾਲ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ | ਇਨ੍ਹਾਂ ਸੈਸ਼ਨਾਂ ਦਾ ਸੰਚਾਲਨ ਡਾ. ਮਲਕੀਅਤ ਸਿੰਘ ਜ਼ੋਨਲ ਸਕੱਤਰ ਅਤੇ ਸ. ਪਰਮਜੀਤ ਸਿੰਘ ਅੰਮਿ੍ਤਸਰ-ਤਰਨ ਤਾਰਨ ਜ਼ੋਨ, ਸ. ਜਗਜੀਤ ਸਿੰਘ ਗਣੇਸ਼ਪੁਰ, ਸ. ਬਲਵੰਤ ਸਿੰਘ ਅਬੋਹਰ-ਸ੍ਰੀ ਗੰਗਾ ਨਗਰ ਜ਼ੋਨ, ਬੀਬੀ ਸੁਰਜੀਤ ਕੌਰ ਭੋਗਪੁਰ, ਸ. ਨਵਨੀਤ ਸਿੰਘ ਕੋਟਕਪੂਰਾ, ਸ. ਕੁਲਵਿੰਦਰ ਸਿੰਘ ਫਿਰੋਜ਼ਪੁਰ, ਇੰਜੀ. ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਕੀਤਾ | ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਇੰਜੀ. ਅਮਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ ਨੇ ਨਿਭਾਈ | ਨਿਤਨੇਮ ਸੈਸ਼ਨਾਂ ਤੋਂ ਇਲਾਵਾ ਜਥੇਬੰਦਕ ਸੁਆਲ-ਜੁਆਬ ਸੈਸ਼ਨ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ | ਵੱਖ-ਵੱਖ ਸੈਸ਼ਨ ਦੌਰਾਨ ਸ. ਗੁਰਚਰਨ ਸਿੰਘ ਫਰੀਦਕੋਟ, ਸ. ਜਸਪਾਲ ਸਿੰਘ ਪਿੰਕੀ ਅਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਸ਼ਬਦੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮੇਂ ਹਾਜ਼ਰ ਕਾਰਜਕਰਤਾਵਾਂ ਵਿਚ ਸ. ਗੁਰਦੇਵ ਸਿੰਘ ਅੰਮਿ੍ਤਸਰ, ਸ. ਕੁਲਵਿੰਦਰ ਸਿੰਘ ਫਿਰੋਜ਼ਪੁਰ, ਸ. ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਸ. ਹਰਦੀਪ ਸਿੰਘ, ਸ. ਕੁਲਵੰਤ ਸਿੰਘ ਸੰਗਰੂਰ, ਸ. ਪਰਮਜੀਤ ਸਿੰਘ ਅੰਮਿ੍ਤਸਰ, ਸ. ਪਰਮਜੀਤ ਸਿੰਘ ਬੇਦੀ ਯੂ.ਐਸ.ਏ., ਡਾ. ਐਚ.ਐਸ. ਸਬਰਵਾਲ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਚੰਡੀਗੜ੍ਹ, ਸ. ਹਰਮੋਹਿੰਦਰ ਸਿੰਘ ਅਤੇ ਸ. ਜਸਕੀਰਤ ਸਿੰਘ ਨੰਗਲ, ਸ. ਗੁਰਮੇਲ ਸਿੰਘ ਸੰਗਰੂਰ, ਸ. ਕੰਵਲਜੀਤ ਸਿੰਘ ਗੰਗੂਵਾਲ, ਸ. ਜਸਪਾਲ ਸਿੰਘ ਕੋਚ, ਸ. ਸਤਨਾਮ ਸਿੰਘ, ਸ. ਦਿਲਬਾਗ ਸਿੰਘ, ਸ ਪ੍ਰੀਤਮ ਸਿੰਘ ਜੀਰਾ, ਸ. ਸੁਰਜੀਤ ਸਿੰਘ ਲੋਹੀਆ, ਸ. ਅਮਰਪ੍ਰੀਤ ਸਿੰਘ, ਸ. ਨਰਿੰਦਰਪਾਲ ਸਿੰਘ, ਸ. ਮਨਮੋਹਨ ਸਿੰਘ ਅਰਨੀਵਾਲਾ, ਸ. ਜਸਵਿੰਦਰ ਸਿੰਘ ਗੁਰਦਾਸਪੁਰ ਅਤੇ ਨਾਰਥ ਰੀਜ਼ਨ ਦੇ ਸਟੇਟਾਂ ਤੇ ਜ਼ੋਨਾਂ ਤੋਂ 150 ਦੇ ਕਰੀਬ ਕਾਰਜਕਰਤਾ ਸ਼ਾਮਲ ਹੋਏ |