12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਦੀ ਮਹੀਨਾਵਾਰ ਮਿਲਣੀ ਦੌਰਾਨ ਕਵੀਆਂ ਨੇ ਬੰਨਿ੍ਹਆ ਰੰਗ <br/>

Ad Position 21
No active advertisement
ਅਜੀਤ ਡੈਸਕ 08-04-2026
ਲੁਧਿਆਣਾ, 7 ਅਪ੍ਰੈਲ (ਡਾ. ਤਰਲੋਚਨ ਸਿੰਘ)-ਸ਼੍ਰੋਮਣੀ ਲਿਖਾਰੀ ਬੋਰਡ, ਪੰਜਾਬ ਦੀ ਮਹੀਨਾਵਾਰ ਸਾਹਿੱਤਿਕ ਮਿਲਣੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਕੈਰੀਅਰ ਕਾਲਜ, ਗਿੱਲ ਰੋਡ ਵਿਖੇ ਹੋਈ | ਇਹ ਸਾਹਿੱਤਿਕ ਮਿਲਣੀ ਖ਼ਾਲਸਾ ਪੰਥ ਦੇ ਬਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਰਹੀ | ਸਾਹਿੱਤਿਕ ਮਿਲਣੀ ਦਾ ਆਗਾਜ਼ ਗੀਤਕਾਰ ਪ੍ਰਮਿੰਦਰ ਸਿੰਘ ਅਲਬੇਲਾ ਨੇ ਆਪਣੇ ਗੀਤ 'ਉਜੜੇ ਬਾਗ' ਨਾਲ ਕੀਤੀ | ਉਪਰੰਤ ਰੇਲਵੇ ਦੇ ਸੇਵਾ ਮੁਕਤ ਅਫ਼ਸਰ ਅਤੇ ਪੰਥਕ ਕਵੀ ਭੁਪਿੰਦਰ ਸਿੰਘ ਸੈਣੀ ਨੇ ਮਹਿਮਾ ਗੁਰੂ ਗੋਬਿੰਦ ਸਿੰਘ ਕੀ, ਤੇ ਗਾਇਕ ਜਗਦੇਵ ਸਿੰਘ ਜੱਗਾ ਜਮਾਲ ਪੁਰੀ ਨੇ 'ਸਤਿਗੁਰੂ ਦਸਮੇਸ਼ ਪਿਤਾ ਜੀ ਆਖਦੇ' ਗੀਤਾਂ ਨਾਲ ਖੂਬ ਰੰਗ ਜਮਾਇਆ, ਸਿਰਮੌਰ ਕਵੀ ਚਰਨਜੀਤ ਚੰਨ ਵਲੋਂ ਪੜ੍ਹੀ ਕਵਿਤਾ ਬਹੁਤ ਭਾਵਪੂਰਤ ਰਹੀ | ਕਵੀ ਹਰਦੇਵ ਸਿੰਘ ਕਲਸੀ ਨੇ ਬੋਰਡ ਦੇ ਸੰਸਥਾਪਕ ਸਵ. ਅਵਤਾਰ ਸਿੰਘ ਤੂਫਾਨ ਬਾਰੇ ਲਿਖਿਆ ਕਾਵਿਕ ਜੀਵਨਨਾਮਾ ਬਹੁਤ ਹੀ ਭਾਵਪੂਰਤ ਸਲੀਕੇ ਨਾਲ ਪੇਸ਼ ਕੀਤਾ | ਗੀਤਕਾਰ ਤੇ ਗਾਇਕ ਸੁਖਬੀਰ ਸੰਧੇ ਵਲੋਂ ਦੋਗਲੇ ਤੇ ਇਖਲਾਕੋਂ ਡਿੱਗੇ ਵਿਅਕਤੀਆਂ ਨੂੰ ਮੇਹਣਾ ਦਿੰਦੀ ਕਵਿਤਾ ਅਤੇ ਗ਼ਜ਼ਲ-ਗੋ ਹਰਦੀਪ ਬਿਰਦੀ ਵਲੋਂ 'ਹਿੰਮਤ ਦੇ ਨਾਲ ਰਖੀਂ' ਰਚਨਾ ਨੇ ਨਿਵੇਕਲੇ ਅੰਦਾਜ਼ ਵਿਚ ਪੜ੍ਹ ਕੇ ਖੂਬ ਦਾਦ ਖੱਟੀ | ਅੰਤ ਵਿਚ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ 'ਪੰਥ ਤੇਰਾ' ਬਾਰੇ ਲਿੱਖੀ ਕਵਿਤਾ ਪੜ੍ਹਨ ਉਪਰੰਤ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ | ਇਸ ਸਾਹਿੱਤਿਕ ਮਿਲਣੀ ਲਈ ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਵਲੋਂ ਅਮਰਪ੍ਰੀਤ ਕੌਰ ਤੇ ਸਹਾਇਕ ਵਿਜੇ ਕਲਿਆਣ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ ਸਕਾਊਟਿੰਗ ਖੇਤਰ ਵਿਚ ਸਰਬੋਤਮ ਸੇਵਾਵਾਂ ਲਈ ਡੀ.ਟੀ.ਸੀ. ਲੈਕਚਰਾਰ ਹਰਪਾਲ ਸਿੰਘ ਸਨਮਾਨਿਤ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ <br/>
Ad Position 24