ਲੁਧਿਆਣਾ, 7 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਕੇਂਦਰੀ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਫੀਲਡ ਗੰਜ ਵਲੋਂ ਕਲਗੀਧਰ ਚੈਰੀਟੇਬਲ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਦੌਰਾਨ ਮਾਹਿਰ ਅਤੇ ਤਜਰਬੇਕਾਰ ਡਾਕਟਰਾਂ ਨੇ ਚੈਕਅੱਪ ਕੀਤਾ, ਜਿਨ੍ਹਾਂ ਵਿਚ ਡਾ. ਸੁਰੇਸ਼ ਕੁਮਾਰ ਰਿਗ (ਹੱਡੀਆਂ ਅਤੇ ਮੈਡੀਕਲ ਦੇ ਮਾਹਿਰ), ਡਾ. ਨੇਹਾ ਮਹਾਜਨ (ਦੰਦਾਂ ਦੇ ਮਾਹਿਰ), ਡਾ. ਮੀਨੂੰ ਬਾਂਸਲ (ਔਰਤਾਂ ਦੇ ਰੋਗਾਂ ਦੇ ਮਾਹਿਰ), ਡਾ. ਸਤਵਿੰਦਰ ਕੌਰ (ਫੀਜੀਉਥਰੈਪੀ ਦੇ ਮਾਹਿਰ), ਡਾ. ਐਚ.ਐਸ. ਭੱਲਾ (ਹੋਮਿਉਪੈਥਿਕ ਮਾਹਿਰ) ਨੇ ਲੋੜਵੰਦ ਮਰੀਜ਼ਾਂ ਨੂੰ ਚੈੱਕਅਪ ਕੀਤਾ ਅਤੇ ਇਸ ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਹਰਜਿੰਦਰ ਸਿੰਘ ਬਸੰਤ, ਜਨਰਲ ਸਕੱਤਰ ਜਰਨੈਲ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਗੁਰਦੁਆਰਾ ਸਾਹਿਬ ਵਲੋਂ ਕਲਗੀਧਰ ਚੈਰੀਟੇਬਲ ਹਸਪਤਾਲ 'ਚ ਵੱਖ-ਵੱਖ ਸਮੇਂ ਮੈਡੀਕਲ ਚੈਕਅਪ ਕੈਂਪ ਲਗਾਏ ਜਾਂਦੇ ਹਨ ਅਤੇ ਇਸੇ ਦੌਰਾਨ ਓਪੀਡੀ ਵੀ ਚਲਦੀ ਹੈ, ਜਿਨ੍ਹਾਂ ਵਿਚ ਐਕਸਰੇ, ਸਕੈਨ ਵਾਜਬ ਰੇਟਾਂ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸੁਵਿਧਾ ਦਾ ਉਹ ਫਾਇਦਾ ਲੈਣ | ਕੈਂਪ ਵਿਚ ਹਰਜਿੰਦਰ ਸਿੰਘ ਬਸੰਤ, ਗੁਰਮਿੰਦਰ ਸਿੰਘ ਬਤਰਾ, ਦਰਸ਼ਨ ਸਿੰਘ ਰਾਜੂ, ਚਰਨਜੀਤ ਸਿੰਘ, ਦਰਸ਼ਨ ਸਿੰਘ ਦਰਸ਼ੀ, ਹਰਕੀਰਤ ਸਿੰਘ, ਰਮਨਦੀਪ ਸਿੰਘ ਆਦਿ ਸ਼ਾਮਲ ਹੋਏ |