31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਗਰ ਨਿਗਮ ਨੇ ਪੀਰੂ ਬੰਦਾ ਮੁਹੱਲੇ ਚ 7 ਗ਼ੈਰ-ਕਾਨੰੂਨੀ ਕਾਲੋਨੀਆਂ ਤੇ 7 ਉਸਾਰੀਆਂ ਢਾਹੀਆਂ <br/>

Ad Position 21
No active advertisement
ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਗੈਰ ਕਾਨੰੂਨੀ ਉਸਾਰੀਆਂ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦਿਆਂ ਪੀਰੂ ਬੰਦਾ ਮੁਹੱਲੇ ਵਿਚ ਵੱਡੀ ਕਾਰਵਾਈ ਕੀਤੀ ਗਈ | ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਇੱਥੇ ਬਣ ਰਹੀਆਂ ਗੈਰ ਕਾਨੰੂਨੀ ਕਾਲੋਨੀਆਂ ਅਤੇ ਉਸਾਰੀਆਂ ਨੰੂ ਢਾਹ ਦਿੱਤਾ | ਇਸ ਮੁਹਿੰਮ ਦੌਰਾਨ ਨਗਰ ਨਿਗਮ ਨੇ ਪੀਰੂ ਬੰਦਾ ਮੁਹੱਲੇ ਵਿਚ ਗੈਰ ਕਾਨੰੂਨੀ ਤੌਰ 'ਤੇ ਵਿਕਸਿਤ ਕੀਤੀਆਂ ਕੀਤੀਆਂ ਕਾਲੋਨੀਆਂ 'ਤੇ ਬੁਲਡੋਜ਼ਰ ਚਲਾਇਆ | ਇਸਤੋਂ ਇਲਾਵਾ ਜ਼ੋਨ ਸੀ. ਦੇ ਵੱਖ ਵੱਖ ਇਲਾਕਿਆਂ ਵਿਚ ਬਣ ਰਹੀਆਂ 7 ਗੈਰ ਕਾਨੰੂਨੀ ਉਸਾਰੀਆਂ ਨੰੂ ਵੀ ਢਾਹ ਦਿੱਤਾ ਗਿਆ, ਜਿਨ੍ਹਾਂ ਵਿਚ ਕਮਰਸ਼ੀਅਲ ਅਤੇ ਉਦਯੋਗਿਕ ਇਮਾਰਤਾਂ ਸ਼ਾਮਿਲ ਸਨ | ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਡਾ.ਨੀਰੂ ਕਤਿਆਲ ਗੁਪਤਾ ਅਤੇ ਜੁਆਇੰਟ ਕਮਿਸ਼ਨਰ ਦੀਪਜੀਤ ਕੌਰ ਦੇ ਨਿਰਦੇਸ਼ਾਂ ਤੇ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਪੀਰੂ ਬੰਦਾ ਇਲਾਕੇ ਵਿਚ ਪਹਿਲਾਂ ਵੀ ਗੈਰ ਕਾਨੰੂਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ, ਪਰ ਬਾਵਜੂਦ ਇਸਦੇ ਮਾਲਕਾਂ ਵਲੋਂ ਮੁੜ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ | ਨਗਰ ਨਿਗਮ ਦੇ ਅਧਿਕਾਰੀਆਂ ਨੇ ਲੋਕਾਂ ਨੰੂ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਕਸ਼ਾ ਮਨਜ਼ੂਰ ਕਰਵਾਉਣ | ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ 'ਤੇ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੇਗੀ | ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਗੈਰ ਕਾਨੰੂਨੀ ਉਸਾਰੀਆਂ ਨੰੂ ਰੋਕਣ ਲਈ ਇਹ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀ ਸਖ਼ਤੀ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਚੋਰੀਸ਼ੁਦਾ ਮੋਟਰਸਾਈਕਲ 'ਤੇ ਆਏ ਚੋਰਾਂ ਨੇ ਦੋ ਐਕਟੀਵਾ ਕੀਤੇ ਚੋਰੀ <br/> ਅਗਲੀ ਖ਼ਬਰ ਉੱਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਫ਼ੇਲ੍ਹ <br/>
Ad Position 24