31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਢਿੱਲੋਂ ਫਾਊਾਡੇਸ਼ਨ ਵਲੋਂ ਪੰਜਾਬ ਵਿਚ 'ਡੀਫਿਬਿ੍ਲੇਟਰ ਅਤੇ ਸੀ.ਪੀ.ਆਰ.' ਮੁਹਿੰਮ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਵਿਚ ਦਿਲ ਦੇ ਰੋਗਾਂ ਕਾਰਨ ਵਧ ਰਹੀਆਂ ਮÏਤਾਂ ਦੀ ਦਰ ਨੂੰ ਨੱਥ ਪਾਉਣ ਲਈ 'ਢਿੱਲੋਂ ਫਾਊਾਡੇਸ਼ਨ' ਦੇ ਚੇਅਰਮੈਨ ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਕ ਰਾਜ ਵਿਆਪੀ ਪਹਿਲਕਦਮੀ ਸ਼ੁਰੂ ਕੀਤੀ ਹੈ¢ ਇਸ ਤਹਿਤ ਪੇਂਡੂ ਖੇਤਰਾਂ ਵਿਚ 'ਆਟੋਮੇਟਿਡ ਐਕਸਟਰਨਲ ਡੀਫਿਬਿ੍ਲੇਟਰ' ਸਥਾਪਤ ਕੀਤੇ ਜਾਣਗੇ ਅਤੇ ਲੋਕਾਂ ਨੂੰ ਜੀਵਨ-ਰੱਖਿਅਕ ਸਿਖਲਾਈ ਦਿੱਤੀ ਜਾਵੇਗੀ¢ ਅੰਕੜਿਆਂ ਅਨੁਸਾਰ, ਪੰਜਾਬ ਵਿਚ ਹੋਣ ਵਾਲੀਆਂ ਕੁੱਲ ਮÏਤਾਂ ਵਿਚੋਂ ਲਗਭਗ 30-35 ਫ਼ੀਸਦੀ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ¢ ਡਾਕਟਰੀ ਖੋਜ ਦੱਸਦੀ ਹੈ ਕਿ ਦਿਲ ਦਾ ਦÏਰਾ ਪੈਣ 'ਤੇ ਜੇਕਰ ਤੁਰੰਤ ਸੀ.ਪੀ.ਆਰ. ਜਾਂ ਡੀਫਿਬਿ੍ਲੇਸ਼ਨ ਨਾ ਮਿਲੇ ਤਾਂ ਬਚਣ ਦੀ ਸੰਭਾਵਨਾ ਹਰ ਮਿੰਟ 7-10 ਫ਼ੀਸਦੀ ਘਟਦੀ ਜਾਂਦੀ ਹੈ¢ ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਫਾਊਾਡੇਸ਼ਨ ਵਲੋਂ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਪ੍ਰਮਾਣਿਤ 'ਬੇਸਿਕ ਲਾਈਫ਼ ਸਪੋਰਟ' ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿਚ ਸੀ.ਪੀ.ਆਰ. ਅਤੇ ਏ.ਈ.ਡੀ. ਦੀ ਸਹੀ ਵਰਤੋਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ¢ ਸੰਸਥਾ ਦੇ ਚੇਅਰਮੈਨ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮੁਹਿੰਮ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਮੈਂ ਆਪਣੇ ਸਹੁਰੇ ਅਤੇ ਜੀਜੇ ਨੂੰ ਪੰਜਾਬ ਵਿਚ ਦਿਲ ਦਾ ਦÏਰਾ ਪੈਣ ਕਾਰਨ ਗੁਆ ਦਿੱਤਾ ਸੀ¢ ਦੋਵਾਂ ਮਾਮਲਿਆਂ ਵਿਚ ਤੁਰੰਤ ਮੈਡੀਕਲ ਸਹਾਇਤਾ ਅਤੇ ਜੀਵਨ ਬਚਾਉਣ ਵਾਲੇ ਉਪਕਰਨਾਂ ਦੀ ਘਾਟ ਸੀ¢ ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਜੇਕਰ ਪਿੰਡ ਵਿਚ ਸਹੀ ਸੀ.ਪੀ.ਆਰ. ਸਹੂਲਤ ਅਤੇ ਡੀਫਿਬਿ੍ਲੇਟਰ ਹੁੰਦਾ ਤਾਂ ਸ਼ਾਇਦ ਉਹ ਅੱਜ ਸਾਡੇ ਵਿਚ ਹੁੰਦੇ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪੇਂਡੂ ਇਲਾਕੇ ਸ਼ਹਿਰੀ ਹਸਪਤਾਲਾਂ ਤੋਂ ਕਾਫ਼ੀ ਦੂਰ ਹਨ¢ ਅਜਿਹੇ ਵਿਚ ਜਨਤਕ ਥਾਵਾਂ 'ਤੇ ਡੀਫਿਬਿ੍ਲੇਟਰ ਲਗਾ ਕੇ ਅਤੇ ਆਮ ਨਾਗਰਿਕਾਂ ਨੂੰ ਸਿਖਲਾਈ ਦੇ ਕੇ ਫਾਊਾਡੇਸ਼ਨ ਇਕ ਅਜਿਹਾ ਮਾਡਲ ਤਿਆਰ ਕਰਨਾ ਚਾਹੁੰਦੀ ਹੈ ਜੋ ਐਮਰਜੈਂਸੀ ਵੇਲੇ ਜਾਨਾਂ ਬਚਾ ਸਕੇ¢ ਫਾਊਾਡੇਸ਼ਨ ਨੇ ਹੁਣ ਪੰਜਾਬ ਭਰ ਦੇ ਸਕੂਲਾਂ, ਪਿੰਡਾਂ ਅਤੇ ਸਮਾਜਿਕ ਆਗੂਆਂ ਨੂੰ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਬੀਬੀ ਲਖਬੀਰ ਕੌਰ ਭੁੱਲਰ ਵਲੋਂ 113 ਲੋੜਵੰਦ ਪਰਿਵਾਰਾਂ ਨੂੰ ਕੱਚੇ ਮਕਾਨਾਂ ਦੇ ਮਨਜ਼ੂਰੀ ਪੱਤਰ ਵੰਡ... ਅਗਲੀ ਖ਼ਬਰ ਅਸਲ੍ਹਾ ਡਿਪੂ ਦੇ ਨੇੜੇ ਉਸਾਰੀ ਕਰਨ ਦੇ ਮਾਮਲੇ ਵਿਚ ਕੇਸ ਦਰਜ
Ad Position 24