06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਨੌਜਵਾਨੀ ਖੇਡਾਂ ਵਿਚ ਮਸਰੂਫ ਹੋਣ ਨਾਲ ਰਹਿੰਦੀ ਹੈ ਰਿਸ਼ਟ ਪੁਸ਼ਟ ਅਤੇ ਨਸ਼ਿਆਂ ਵੱਲ ਘਟਦਾ ਹੈ ਰੁਝਾਨ-ਸਿੰਮਕ <br/>

Ad Position 21
No active advertisement
ਅਜੀਤ ਡੈਸਕ 16-04-2026
ਇਆਲੀ/ਥਰੀਕੇ, 15 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਦੀ ਨੌਜਵਾਨ ਸਭਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੂਤਰਾਂ ਦੀ ਬਾਜ਼ੀ 4 ਮਈ 2026 ਦਿਨ ਸੋਮਵਾਰ ਨੂੰ ਕਰਵਾਈ ਜਾ ਰਹੀ ਹੈ, ਜਿਸ ਦਾ ਸੱਦਾ ਪੱਤਰ ਨੌਜਵਾਨ ਸਭਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਅਤੇ ਉਨਾਂ ਦੇ ਸਾਥੀਆਂ ਨੂੰ ਦਿੱਤਾ | ਇਸ ਮੌਕੇ ਸਿੰਮਕ ਨੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੇਂਡੂ ਰਵਾਇਤੀ ਪੇਂਡੂ ਖੇਡਾਂ ਨੂੰ ਮੁੜ ਸੁਰਜੀਤ ਕਰਨ ਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਹੱਈਆ ਕੀਤਾ ਹੋਇਆ ਹੈ, ਜਿਸ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ | ਨੌਜਵਾਨੀ ਖੇਡਾਂ ਵਿਚ ਮਸਰੂਫ ਹੋਣ ਨਾਲ ਜਿੱਥੇ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਰਹਿੰਦੀ ਹੈ, ਉਥੇ ਹੀ ਨਸ਼ਿਆਂ ਵੱਲ ਰੁਝਾਨ ਵੀ ਘਟਦਾ ਹੈ | ਇਸ ਮੌਕੇ ਜਥੇਦਾਰ ਰਘਵੀਰ ਸਿੰਘ ਥਰੀਕੇ, ਉਪਿੰਦਰ ਸਿੰਘ ਰਾਜਾ ਥਰੀਕੇ, ਗੁਰਜੋਤ ਸਿੰਘ, ਗੁਰਤੇਜ ਸਿੰਘ ਬਿੱਟਾ ਉਸਤਾਦ, ਅਮਨਦੀਪ ਸਿੰਘ ਦੀਪਾ, ਅੰਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਮਨਜੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਸੁਖਵਿੰਦਰ ਸਿੰਘ ਸਿੰਸਰੀ, ਗੁਰਜੀਤ ਸਿੰਘ, ਸੋਨੀ ਪੰਡਿਤ ਥਰੀਕੇ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਦੀ ਮਜ਼ਬੂਤੀ ਲਈ ਯਤਨਸ਼ੀਲ ਰਹਾਂਗਾ-ਰਮਨ ਕੁਮਾਰ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਖਾਸੀ ਕਲਾਂ ਵਿਖੇ ਸਮਾਗਮ ਹੋਇਆ <br/>
Ad Position 24